ਦਿੱਲੀ-ਐੱਨ.ਸੀ.ਆਰ. ’ਚ ਪ੍ਰਦੂਸ਼ਣ ਸੁਧਾਰਨ ਲਈ ਪੀ.ਐੱਮ.ਓ. ਨੇ ਸੰਭਾਲਿਆ ਮੋਰਚਾ

09/20/2020 3:19:14 AM

ਨਵੀਂ ਦਿੱਲੀ (ਪਾਂਡੇ) : ਦਿੱਲੀ-ਐੱਨ.ਸੀ.ਆਰ. ਸਮੇਤ 5 ਪ੍ਰਮੁੱਖ ਸੂਬਿਆਂ ’ਚ ਹਵਾ ਪ੍ਰਦੂਸ਼ਣ ’ਚ ਸੁਧਾਰ ਅਤੇ ਪ੍ਰਬੰਧਨ ਲਈ ਪੀ.ਐੱਮ.ਓ. (ਪ੍ਰਧਾਨ ਮੰਤਰੀ ਦਫਤਰ) ਨੇ ਵੱਡੀ ਪਹਿਲ ਕਰਦੇ ਹੋਏ ਖੁਦ ਹੀ ਮੋਰਚਾ ਸੰਭਾਲ ਲਿਆ ਹੈ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ.ਕੇ. ਮਿਸ਼ਰਾ ਨੇ ਉੱਚ-ਪੱਧਰੀ ਮੀਟਿੰਗ ਬੁਲਾਈ। ਨਾਲ ਹੀ ਏਜੰਸੀਆਂ ਵੱਲੋਂ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੇ ਸੀਜ਼ਨ ਲਈ ਯੋਜਨਾਵਾਂ ਉਲੀਕਣ ਲਈ ਵਿਚਾਰ ਵਟਾਂਦਰਾ ਕੀਤਾ। ਪੀ.ਐੱਮ.ਓ. ਨੇ ਸੂਬਿਆਂ ਨੂੰ ਸਪੱਸ਼ਟ ਕਿਹਾ ਕਿ ਪਰਾਲੀ ਸਾੜਨ ਅਤੇ ਹੋਰ ਮਾਮਲਿਆਂ ’ਚ ਸਮੇਂ ’ਤੇ ਕਾਰਵਾਈ ਯਕੀਨੀ ਕਰਨਾ ਹੈ। ਇਸ ਮੌਕੇ ’ਤੇ ਧਿਆਨ ਦਿੱਤਾ ਗਿਆ ਹੈ ਕਿ ਗੁਆਂਢੀ ਸੂਬੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਫਸਲ ਸਾੜਨ ਦੀਆਂ ਘਟਨਾਵਾਂ ਪਿਛਲੇ ਸਾਲ ਵੀ ਕਾਫੀ ਜ਼ਿਆਦਾ ਸਨ। ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਯੋਜਨਾਬੱਧ ਕੰਮ ਨੂੰ ਤੇਜ਼ ਕਰਨ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਬੰਦ ਹੋਵੇ। ਮੀਟਿੰਗ ’ਚ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਤੋਂ ਇਲਾਵਾ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਮੰਤਰਾਲਿਆਂ ਦੇ ਸਕੱਤਰਾਂ ਨੇ ਹਿੱਸਾ ਲਿਆ।
ਮੀਟਿੰਗ ’ਚ ਇਸ ਮੁੱਦੇ ’ਤੇ ਗੌਰ ਕੀਤਾ ਗਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 50 ਫੀਸਦੀ ਤੋਂ ਜ਼ਿਆਦੀ ਦੀ ਕਮੀ ਆਈ ਹੈ ਅਤੇ ਵਧੀਆ ਏ.ਕਿਉ.ਆਈ. ਵਾਲੇ ਦਿਨਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ।
ਇਸ ਮੌਕੇ ’ਤੇ ਫਸਲਾਂ ਦੀ ਰਹਿੰਦ-ਖੂੰਦ ਨੂੰ ਸਾੜਨ ਦੀ ਰੋਕਥਾਮ ਲਈ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸੂਬਿਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਕਿ ਕਿਸੇ ਵੀ ਹਾਲਤ ’ਚ ਪਰਾਲੀ ਨੂੰ ਨਾ ਸਾੜਨ ਦਿੱਤਾ ਜਾਵੇ।
 


Inder Prajapati

Content Editor

Related News