''ਫੇਕ ਨਿਊਜ਼'' ''ਤੇ ਪੱਤਰਕਾਰ ਦੀ ਮਾਨਤਾ ਰੱਦ ਵਾਲੇ ਨਿਯਮ ਨੂੰ ਪੀ.ਐੱਮ.ਓ. ਨੇ ਲਿਆ ਵਾਪਸ

Tuesday, Apr 03, 2018 - 02:55 PM (IST)

''ਫੇਕ ਨਿਊਜ਼'' ''ਤੇ ਪੱਤਰਕਾਰ ਦੀ ਮਾਨਤਾ ਰੱਦ ਵਾਲੇ ਨਿਯਮ ਨੂੰ ਪੀ.ਐੱਮ.ਓ. ਨੇ ਲਿਆ ਵਾਪਸ

ਨਵੀਂ ਦਿੱਲੀ— 'ਫੇਕ ਨਿਊਜ਼'  ਕਰਨ 'ਤੇ ਪੱਤਰਕਾਰਾਂ ਦੀ ਮਾਨਤਾ ਰੱਦ ਕਰਨ ਦੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੈਸਲੇ ਨੂੰ ਪੀ.ਐੈੱਮ.ਓ. ਨੇ ਵਾਪਸ ਲੈਣ ਨੂੰ ਕਿਹਾ ਹੈ। ਪੀ.ਐੈੱਮ.ਓ. ਨੇ ਪੂਰਾ ਮਾਮਲੇ 'ਚ ਦਖਲ ਦਿੰਦੇ ਹੋਏ ਸਮ੍ਰਿਤੀ ਇਰਾਨੀ ਦੇ ਮੰਤਰਾਲੇ ਨੂੰ ਕਿਹਾ ਕਿ ਫੇਕ ਨਿਊਜ਼ ਨੂੰ ਲੈ ਕੇ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਨੂੰ ਵਾਪਸ ਲਿਆ ਜਾਣਾ ਚਾਹੀਦਾ। ਪੀ.ਐੈੱਮ.ਓ. ਨੇ ਕਿਹਾ ਹੈ ਕਿ ਇਹ ਪੂਰਾ ਮਸਲਾ ਕਾਊਂਸਲਿੰਗ ਆਫ ਇੰਡੀਆ ਅਤੇ ਪ੍ਰੈੱਸ ਸੰਗਠਨਾਂ 'ਤੇ ਛੱਡ ਦੇਣਾ ਚਾਹੀਦਾ ਹੈ। ਪੀ.ਐੱਮ.ਓ. ਨੇ ਕਿਹਾ ਹੈ ਕਿ ਅਜਿਹੇ ਮਾਮਲਿਆਂ 'ਚ ਸਿਰਫ ਪ੍ਰੈੱਸ ਕਾਊਂਸਲਿੰਗ ਨੂੰ ਹੀ ਸੁਣਵਾਈ ਦਾ ਅਧਿਕਾਰ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ ਦੇ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਇਹ ਕਹਿੰਦੇ ਹੋਏ ਨਿੰਦਾ ਕੀਤੀ ਸੀ ਕਿ ਸੈਂਸਰਸ਼ਿਪ ਗਲਤ ਹੈ। ਸੀਨੀਅਰ ਵਕੀਲ ਅਤੇ ਰਾਜਸਭਾ ਸਾਂਸਦ ਕੇ.ਟੀ.ਐੈੱਮ. ਤੁਲਸੀ ਨੇ ਕਿਹਾ ਸੀ ਕਿ ਇਹ ਕੋਈ ਗਾਈਡਲਾਈਨਜ਼ ਨਹੀਂ ਹੈ ਬਲਕਿ ਨਵੀਂ ਬੋਤਲ 'ਚ ਪੁਰਾਣੀ ਸ਼ਰਾਬ ਦੀ ਤਰਜ 'ਤੇ ਸੈਂਸਰਸਿਪ ਲਗਾਉਣ ਦੀ ਤਰ੍ਹਾਂ ਹੈ।


ਦੱਸਣਾ ਚਾਹੁੰਦੇ ਹਾਂ ਕਿ ਸੋਮਵਾਰ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕੋਈ ਪੱਤਰਕਾਰ ਫਰਜ਼ੀ ਖ਼ਬਰਾਂ ਕਰਦਾ ਹੋਇਆ ਜਾਂ ਇਨ੍ਹਾਂ ਦਾ ਗਲਤ ਪ੍ਰਚਾਰ ਕਰਦਾ ਫੜਿਆ ਜਾਂਦਾ ਹੈ ਤਾਂ ਇਸ ਦੀ ਮਾਨਤਾ ਸਥਾਈ ਰੂਪ 'ਚ ਰੱਦ ਕੀਤੀ ਜਾ ਸਕਦੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਰਿਲੀਜ਼ 'ਚ ਕਿਹਾ ਸੀ ਕਿ ਮਾਨਤਾ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ ਮੁਤਾਬਕ, ਜੇਕਰ ਫਰਜ਼ੀ ਅਖ਼ਬਾਰ ਦੇ ਪ੍ਰਕਾਸ਼ਨ ਜਾਂ ਪ੍ਰਸਾਰਣ ਦੀ ਪੁਸ਼ਟੀ ਹੁੰਦੀ ਹੈ ਤਾਂ ਪਹਿਲੀ ਵਾਰ ਅਜਿਹਾ ਕਰਦੇ ਹੋਇਆ ਪਾਇਆ ਜਾਣ 'ਤੇ ਪੱਤਰਕਾਰ ਦੀ ਮਾਨਤਾ 6 ਮਹੀਨੇ ਲਈ ਮੁਅੱਤਲ ਕੀਤੀ ਜਾਵੇਗੀ।
ਦੂਜੀ ਵਾਰ ਫੇਕ ਨਿਊਜ਼ ਕਰਦੇ ਪਾਏ ਜਾਣ 'ਤੇ ਉਸ ਦੀ ਮਾਨਤਾ ਇਕ ਸਾਲ ਲਈ ਲਈ ਮੁਅੱਤਲ ਕੀਤੀ ਜਾਵੇਗੀ। ਇਸ ਅਨੁਸਾਰ, ਤੀਜੀ ਵਾਰ ਉਲੰਘਣ ਕੀਤੇ ਜਾਣ 'ਤੇ ਪੱਤਰਕਾਰ (ਮਹਿਲਾ/ਪੁਰਸ਼) ਦੀ ਮਾਨਤਾ ਸਥਾਈ ਰੂਪ 'ਚ ਰੱਦ ਕਰ ਦਿੱਤੀ ਜਾਵੇਗੀ। ਮੰਤਰਾਲੇ ਨੇ ਕਿਹਾ ਕਿ ਜੇਕਰ ਫਰਜ਼ੀ ਖ਼ਬਰ ਦੇ ਮਾਮਲੇ ਪ੍ਰਿੰਟ ਮੀਡੀਆ ਨਾਲ ਸੰਬੰਧਿਤ ਹੈ ਤਾਂ ਇਸ ਦੀ ਕੋਈ ਵੀ ਸ਼ਿਕਾਇਤ ਭਾਰਤੀ ਪ੍ਰੈੱਸ ਪਰਿਸ਼ਦ (ਪੀ.ਸੀ.ਆਈ.) ਨੂੰ ਭੇਜੀ ਜਾਵੇਗੀ।


Related News