PM ਮੋਦੀ ਨੇ ਨੀਂਹ ਪੱਥਰ ਤੋਂ ਪਹਿਲਾ ਲਾਇਆ ‘ਹਰਸਿੰਗਾਰ’ ਦਾ ਪੌਦਾ, ਜਾਣੋ ਇਸ ਦੀ ਖਾਸੀਅਤ

08/06/2020 5:56:10 PM

ਨਵੀਂ ਦਿੱਲੀ - ਸ੍ਰੀ ਰਾਮ ਮੰਦਰ ਦੇ ਨੀਂਹ ਪੱਥਰ ਤੋਂ ਪਹਿਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਪੌਦਾ ਲਗਾਉਣ ਦੀ ਰਸਮ ਅਦਾ ਕੀਤੀ ਗਈ। ਮੋਦੀ ਨੇ ਹਨੂਮਾਨਗੜੀ ਵਿਚ ਪਾਰੀਜਾਤ (ਹਰਸਿੰਗਾਰ) ਦਾ ਪੌਦਾ ਲਗਾਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ। ਦੱਸ ਦੇਈਏ ਕਿ ਪਾਰੀਜਾਤ ਦਾ ਪੌਦਾ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜਿਸ ਨਾਲ ਬਹੁਤ ਫਾਇਦੇ ਹੁੰਦੇ ਹਨ। ਇਸ ਪੌਦੇ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ...

ਵੇਦਾਂ ਅਤੇ ਧਾਰਮਿਕ ਮਾਨਤਾਵਾਂ ਅਨੁਸਾਰ ਹਰੇ ਪੱਤਿਆਂ, ਚਿੱਟੇ ਅਤੇ ਖੁਸ਼ਬੂਦਾਰ ਫੁੱਲਾਂ ਵਾਲੇ ਇਸ ਪੌਦੇ ’ਤੇ ਹਨੂਮਾਨ ਜੀ ਵਾਸ ਕਰਦੇ ਹਨ। ਇਸ ਨੂੰ ਕੂਰੀ, ਸਿਹਾਰੂ, ਸਿਓਲੀ ਅਤੇ ਪਾਰੀਜਾਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਧਾਰਮਿਕ ਨਜ਼ਰੀਏ ਤੋਂ ਇਲਾਵਾ ਆਯੁਰਵੈਦ ਵਿਚ ਵੀ ਇਸ ਪੌਦੇ ਦੀ ਬਹੁਤ ਮਹੱਤਤਾ ਹੈ। ਇਸ ’ਚ ਪਾਏ ਜਾਣ ਵਾਲੇ ਔਸ਼ਧੀ ਗੁਣਾਂ ਕਰਕੇ ਉਸ ਦੀ ਵਰਤੋਂ ਦਵਾਈਆਂ ਦੇ ਰੂਪ ਵਿਚ ਕੀਤੀ ਜਾਂਦੀ ਹੈ।  

ਹਾਰਸਿੰਗਾਰ ਪੌਦੇ ਦੇ ਜਾਣੋ ਫਾਇਦੇ

1. ਖੰਘ ਲਈ ਫਾਇਦੇਮੰਦ
ਖੰਘ-ਜ਼ੁਕਾਮ ਦੀ ਸਮੱਸਿਆ ਹੋਣ ’ਤੇ ਇਸ ਪੌਦੇ ਦੀ ਛਾਲ ਦਾ ਚੂਰਨ ਬਣਾ ਕੇ ਗਰਮ ਪਾਣੀ ਨਾਲ ਲਓ। ਇਸ ਨਾਲ ਤੁਹਾਡੀ ਸਿਹਤ ਨੂੰ ਕੁਝ ਸਮੇਂ ਬਾਅਦ ਹੀ ਫ਼ਰਕ ਪੈ ਜਾਵੇਗਾ।

PunjabKesari

2. ਗਲੇ ਦੀ ਖ਼ਾਰਸ਼
ਜੇਕਰ ਤੁਹਾਡੇ ਗਲੇ ਵਿੱਚ ਖ਼ਾਰਸ਼, ਦਰਦ ਅਤੇ ਸੋਜ ਹੈ ਤਾਂ ਤੁਸੀਂ ਹਰਸਿੰਗਾਰ ਦੀ ਜੜ ਚਬਾਓ। ਅਜਿਹਾ ਕਰਨ ਨਾਲ ਗਲੇ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ।

3. ਨੱਕ ’ਚੋਂ ਖੂਨ ਨਿਕਲਣਾ
ਗਰਮੀ ਦੇ ਮੌਸਮ ਵਿਚ ਨਕਸੀਰ ਫੁੱਟਣ ਯਾਨੀ ਨੱਕ ’ਚੋਂ ਖੂਨ ਨਿਕਲਣ ਦੀ ਸਮੱਸਿਆ ਆਮ ਦੇਖਣ ਅਤੇ ਸੁਣਨ ਨੂੰ ਮਿਲਦੀ ਹੈ। ਅਜਿਹਾ ਹੋਣ ’ਤੇ ਪਰੇਸ਼ਾਨ ਹੋਣ ਦੀ ਲੋੜ ਨਹੀਂ, ਸਗੋਂ ਅਜਿਹੀ ਸਥਿਤੀ ਵਿਚ ਹਰਸਿੰਗਾਰ ਦੀ ਜੜ ਚਬਾਓ। ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ।

PunjabKesari

3. ਢਿੱਡ ਦੇ ਕੀੜੇ ਮਾਰਨ ਲਈ
ਢਿੱਡ ਵਿੱਚ ਕੀੜੇ ਹੋਣ ਦੀ ਸਮੱਸਿਆ ਨੂੰ ਜੜ ਤੋਂ ਖ਼ਤਮ ਕਰਨ ਲਈ ਪਾਰੀਜਾਤ ਦੇ ਪੌਦੇ ਦਾ ਰਸ ਕੱਢ ਲਓ। ਉਸ ਰਸ ਵਿਚ ਚੀਨੀ ਮਿਲਾ ਕੇ ਦਿਨ ’ਚ 2 ਵਾਰ ਲਓ। ਅਜਿਹਾ ਕਰਨ ਨਾਲ ਢਿੱਡ ਦੇ ਕੀੜੇ ਮਰ ਜਾਣਗੇ ਅਤੇ ਨਾੜਾਂ ਵੀ ਸਾਫ ਹੋ ਜਾਣਗੀਆਂ।

4. ਸ਼ੂਗਰ ਲਈ ਫਾਇਦੇਮੰਦ
ਇਸ ਪੌਦੇ ਦੇ ਪੱਤਿਆਂ ਦਾ ਕਾੜਾ ਬਣਾ ਕੇ ਉਸ ਨੂੰ ਰੋਜ਼ ਦਿਨ ’ਚ 2 ਵਾਰ ਪੀਓ। ਇਸ ਨਾਲ ਖੂਨ ਵਿਚ ਸ਼ੂਗਰ ਅਤੇ ਗੁਲੂਕੋਸ ਦੀ ਮਾਤਰਾ ਕੰਟਰੋਲ ’ਚ ਰਹਿੰਦੀ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੁੰਦੀ ਹੈ।

PunjabKesari

5. ਬਾਰ-ਬਾਰ ਬਾਥਰੂਮ ਆਉਣਾ
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਬਾਰ-ਬਾਰ ਬਾਥਰੂਮ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਰਾਤ ਨੂੰ ਨੀਂਦ ਵੀ ਠੀਕ ਤਰ੍ਹਾਂ ਨਹੀਂ ਆਉਂਦੀ।  ਅਜਿਹੀ ਸਥਿਤੀ ਵਿਚ ਇਸ ਦੇ ਪੱਤੇ, ਫੁੱਲ ਅਤੇ ਜੜ ਦਾ ਕਾੜਾ ਬਣਾ ਲਓ ਅਤੇ ਉਸ ਨੂੰ ਦਿਨ ’ਚ 2 ਵਾਰ ਪੀਓ। ਇਸ ਨਾਲ ਕਾਫੀ ਫਾਇਦਾ ਹੋਵੇਗਾ।

6. ਸਿਕਰੀ ਤੋਂ ਮਿਲੇਗਾ ਛੁਟਕਾਰਾ
ਪਾਰੀਜਾਤ ਦੇ ਬੀਜਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਆਪਣੀ ਖੋਪੜੀ 'ਤੇ ਲਗਾਓ। ਫਿਰ 15-20 ਮਿੰਟ ਬਾਅਦ ਸਿਰ ਨੂੰ ਸ਼ੈਪੂ ਨਾਲ ਧੋ ਲਵੋ। ਇਸ ਤਰ੍ਹਾਂ ਸਿਕਰੀ ਦੀ ਸਮੱਸਿਆ ਜੜ ਤੋਂ ਖ਼ਤਮ ਹੋ ਜਾਵੇਗੀ ਅਤੇ ਤੁਹਾਡੇ ਵਾਲ ਵੀ ਸ਼ਾਇਨ ਕਰਨ ਲੱਗ ਪੈਣਗੇ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

PunjabKesari


rajwinder kaur

Content Editor

Related News