PMC ਘਪਲਾ : ਮੁੰਬਈ ਪੁਲਸ ਨੇ ਬੋਰਡ ਦੇ ਤਿੰਨ ਡਾਇਰੈਕਟਰਾਂ ਨੂੰ ਕੀਤਾ ਗ੍ਰਿਫਤਾਰ

Tuesday, Dec 03, 2019 - 10:13 PM (IST)

PMC ਘਪਲਾ : ਮੁੰਬਈ ਪੁਲਸ ਨੇ ਬੋਰਡ ਦੇ ਤਿੰਨ ਡਾਇਰੈਕਟਰਾਂ ਨੂੰ ਕੀਤਾ ਗ੍ਰਿਫਤਾਰ

ਨਵੀਂ ਦਿੱਲੀ — ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਧੋਖਾਧੜੀ ਮਾਮਲੇ 'ਚ ਮੁੰਬਈ ਪੁਲਸ ਨੇ ਬੋਰਡ ਦੇ ਤਿੰਨ ਹੋਰ ਡਾਇਰੈਕਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁੰਬਈ ਪੁਲਸ ਦੇ ਡਾਇਰੈਕਟਰ ਜਗਦੀਸ਼ ਮੁਖੀ, ਮੁਕਤੀ ਬਾਵਸੀ ਅਤੇ ਤ੍ਰਿਪਤੀ ਬੈਨ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੂੰ ਕੱਲ ਮੁੰਬਈ ਦੀ ਇਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਬੈਂਕ ਦੇ ਮੁਅੱਤਲ ਪ੍ਰਬੰਧਕ ਨਿਰਦੇਸ਼ਕ ਜਾਏ ਥਾਮਸ ਨੂੰ ਗ੍ਰਿਫਤਾਰ ਕੀਤਾ ਸੀ। ਉਥੇ ਹੀ ਪੀ.ਐੱਮ.ਸੀ. ਬੈਂਕ ਘਪਲੇ ਦੇ ਮੁੱਖ ਦੋਸ਼ੀ ਹਾਉਜਿੰਗ ਡਿਵੈਲਮੈਂਟ ਐਂਡ ਇਨਫ੍ਰਾਸਟਰੱਕਚਰ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰਾਕੇਸ਼ ਵਾਧਵਾ ਅਤੇ ਬੇਟਾ ਸਾਰੰਗ ਪੁਲਸ ਹਿਰਾਸਤ 'ਚ ਹਨ।


author

Inder Prajapati

Content Editor

Related News