ਜੰਮੂ-ਕਸ਼ਮੀਰ ਨੂੰ ਵਿਕਾਸ ਦੇ ਨਵੇਂ ਯੁੱਗ ’ਚ ਲੈ ਜਾਣਗੇ PM ਮੋਦੀ: ਉਪਰਾਜਪਾਲ ਸਿਨਹਾ

Wednesday, Apr 20, 2022 - 04:15 PM (IST)

ਜੰਮੂ-ਕਸ਼ਮੀਰ ਨੂੰ ਵਿਕਾਸ ਦੇ ਨਵੇਂ ਯੁੱਗ ’ਚ ਲੈ ਜਾਣਗੇ PM ਮੋਦੀ: ਉਪਰਾਜਪਾਲ ਸਿਨਹਾ

ਜੰਮੂ– ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਪ੍ਰੈਲ ਨੂੰ 38,082 ਕਰੋੜ ਰੁਪਏ ਦੇ ਉਦਯੋਗਿਕ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਸਮਾਰੋਹ ’ਚ ਸ਼ਾਮਿਲ ਹੋ ਕੇ ਜੰਮੂ-ਕਸ਼ਮੀਰ ਨੂੰ ਵਿਕਾਸ ਦੇ ਇਕ ਨਵੇਂ ਯੁੱਗ ’ਚ ਲੈ ਜਾਣਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ’ਚ ਨੌਜਵਾਨਾਂ ਨੂੰ ਚਾਰ ਲੱਖ ਤੋਂ ਵਧ ਸਿੱਧੇ ਜਾਂ ਅਸਿੱਧੇ ਰੁਜ਼ਗਾਰ ਦੇ ਮੌਕੇ ਮਿਲਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਪ੍ਰੈਲ ਨੂੰ ਰਾਸ਼ਟਰੀ ਪੰਚਾਇਕ ਰਾਜ ਦਿਵਸ ਮੌਕੇ ਜੰਮੂ-ਕਸ਼ਮੀਰ ਦੀ ਯਾਤਰਾ ਕਰਨਗੇ ਅਤੇ ਕਰੋੜਾਂ ਰੁਪਏ ਦੇ ਉਦਯੋਗਿਕ ਪ੍ਰਾਜੈਕਟਾਂ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨਗੇ।


author

Rakesh

Content Editor

Related News