PM ਮੋਦੀ ਦੀ ਵੋਟਰਾਂ ਨੂੰ ਵਧ-ਚੜ੍ਹ ਕੇ ਵੋਟ ਪਾਉਣ ਅਪੀਲ, ਬੋਲੇ- ਪਹਿਲਾਂ ਵੋਟਿੰਗ, ਫਿਰ ਜਲਪਾਨ

Thursday, Feb 10, 2022 - 08:42 AM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਅਧੀਨ ਵੀਰਵਾਰ ਨੂੰ ਹੋ ਰਹੀ ਪਹਿਲੇ ਗੇੜ ਦੀ ਵੋਟਿੰਗ 'ਚ ਵੋਟਰਾਂ ਨੂੰ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਅੱਜ ਪਹਿਲੇ ਗੇੜ ਦੀ ਵੋਟਿੰਗ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ 'ਚ ਵਧ-ਚੜ੍ਹ ਕੇ ਹਿੱਸਾ ਲੈਣ। ਯਾਦ ਰੱਖਣਾ ਹੈ- ਪਹਿਲੇ ਵੋਟਿੰਗ, ਫਿਰ ਜਲਪਾਨ।''

PunjabKesari

ਉੱਤਰ ਪ੍ਰਦੇਸ਼ 'ਚ 7 ਗੇੜਾਂ 'ਚ ਹੋਣ ਵਾਲੀ ਵੋਟਿੰਗ ਦਾ ਅੱਜ ਪਹਿਲੇ ਗੇੜ ਸ਼ੁਰੂ ਹੋ ਗਿਆ। ਇਸ ਗੇੜ ਚ ਪੱਛਮੀ ਉੱਤਰ ਪ੍ਰਦੇਸ਼ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ 'ਚ ਸ਼ਾਮਲੀ, ਮੇਰਠ, ਹਾਪੁੜ, ਮੁਜ਼ੱਫਰਨਗਰ, ਬਾਗਪਤ, ਗਾਜ਼ੀਆਬਾਦ, ਬੁਲੰਦਸ਼ਹਿਰ, ਅਲੀਗੜ੍ਹ, ਆਗਰਾ, ਗੌਤਮਬੁੱਧ ਨਗਰ ਅਤੇ ਮਥੁਰਾ ਜ਼ਿਲ੍ਹੇ ਦੀਆਂ ਸੀਟਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ, ਕਈ ਮੰਤਰੀਆਂ ਸਮੇਤ 623 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News