PM ਦਾ ਧੰਨਵਾਦ ਕਰਨ ਮੰਚ ''ਤੇ ਚੜ੍ਹੀ ਮੁਸਲਿਮ ਲੜਕੀ

Thursday, May 10, 2018 - 12:28 PM (IST)

PM ਦਾ ਧੰਨਵਾਦ ਕਰਨ ਮੰਚ ''ਤੇ ਚੜ੍ਹੀ ਮੁਸਲਿਮ ਲੜਕੀ

ਨੈਸ਼ਨਲ ਡੈਸਕ— ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਕੱਲ੍ਹ ਕਰਨਾਟਕ ਚੋਣਾਂ ਦੇ ਪ੍ਰਚਾਰ 'ਚ ਵਿਅਸਥ ਹਨ। ਉਹ ਰੈਲੀਆਂ ਕਰਕੇ ਭਾਜਪਾ ਦੇ ਪੱਖ 'ਚ ਵੋਟਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੁੱਧਵਾਰ ਨੂੰ ਬੰਗਲੁਰੂ 'ਚ ਇਕ ਜਨਸਭਾ ਦੌਰਾਨ ਉਸ ਸਮੇਂ ਮਾਹੌਲ ਤਨਾਅ ਭਰਿਆ ਹੋ ਗਿਆ ਜਦੋਂ ਇਕ ਮੁਸਲਿਮ ਲੜਕੀ ਨੇ ਮੰਚ 'ਤੇ ਚੜ੍ਹ ਕੇ ਪੀ.ਐਮ ਦਾ ਧੰਨਵਾਦ ਕੀਤਾ। ਕਰਨਾਟਕ ਦੇ ਮਾਂਡਯਾ ਜ਼ਿਲੇ ਦੀ ਸਾਰਾ ਨੇ ਸਪਨਿਆਂ ਨੂੰ ਪੂਰਾ ਕਰਨ 'ਚ ਮਦਦ ਕਰਨ ਲਈ ਮੋਦੀ ਦਾ ਧੰਨਵਾਦ ਕੀਤਾ। ਇਸ ਦੌਰਾਨ ਉਸ ਨੇ ਭਗਵਾਨ ਬੁੱਧ ਦੀਆਂ ਦੋ ਕਿਤਾਬਾਂ ਵੀ ਭੇਂਟ ਕੀਤੀਆਂ।

PunjabKesari
22 ਸਾਲ ਦੀ ਸਾਰਾ ਨੇ ਦੱਸਿਆ ਕਿ ਦੋ ਸਾਲ ਪਹਿਲੇ ਬੀ.ਕਾਮ 'ਚ 83 ਫੀਸਦੀ ਨੰਬਰ ਆਏ ਸਨ, ਜਿਸ ਦੇ ਬਾਅਦ ਉਹ ਐਮ.ਬੀ.ਏ ਕਰਨਾ ਚਾਹੁੰਦੀ ਸੀ। ਇਸ ਦੇ ਲਈ ਉਸ ਨੂੰ 3 ਲੱਖ ਦੀ ਜ਼ਰੂਰਤ ਸੀ ਪਰ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਪੈਸੇ ਇੱਕਠਾ ਨਾ ਕਰ ਸਕੀ। ਉਥੇ ਹੀ ਬੈਂਕ ਨੇ ਲੋਨ ਐਪਲੀਕੇਸ਼ਨ ਨੂੰ ਰਿਜੈਕਟ ਕਰ ਦਿੱਤਾ ਸੀ। ਅਜਿਹੇ 'ਚ ਉਸ ਨੇ ਪੀ.ਐਮ ਨੂੰ ਪੱਤਰ ਲਿਖ ਕੇ ਮਦਦ ਮੰਗੀ। 

PunjabKesari
ਸਾਰਾ ਨੇ ਦੱਸਿਆ ਕਿ ਪੱਤਰ ਦੇ 10 ਦਿਨ ਦੇ ਅੰਦਰ ਹੀ ਪੀ.ਐਮ ਦੇ ਦਸਤਖ਼ਤ ਦੇ ਬਾਅਦ ਉਸ ਨੂੰ ਲੋਨ ਮਿਲ ਗਿਆ। ਜਿਸ ਦੇ ਬਾਅਦ ਉਨ੍ਹਾਂ ਨੇ ਐਮ.ਬੀ.ਏ ਪੂਰਾ ਕੀਤਾ ਅਤੇ ਹੁਣ ਇਕ ਕੰਪਨੀ 'ਚ ਨੌਕਰੀ ਕਰ ਰਹੀ ਹੈ। ਸਾਰਾ ਨੇ ਕਿਹਾ ਕਿ ਪੀ.ਐਮ ਦੀ ਮਦਦ ਨਾਲ ਹੀ ਉਹ ਆਪਣੇ ਸਪਨਿਆਂ ਨੂੰ ਪੂਰਾ ਕਰ ਸਕੀ। ਅਜਿਹੇ 'ਚ ਉਨ੍ਹਾਂ ਦਾ ਦਿਲ ਤੋਂ ਧੰਨਵਾਦ ਕਰਨ ਆਈ ਹੈ। ਸਾਰਾ ਦੇ ਨਾਲ ਉਸ ਦੇ ਪਰਿਵਾਰਕ ਮੈਬਰਾਂ ਨੇ ਵੀ ਪ੍ਰਧਾਨਮੰਤਰੀ ਦਾ ਧੰਨਵਾਦ ਕੀਤਾ। ਇਸ ਦੌਰਾਨ ਮੋਦੀ ਵੀ ਭਾਵੁਕ ਹੋ ਗਏ।


Related News