ਮੋਦੀ ਨੇ ਵਿਦਿਆਰਥੀਆਂ ਨੂੰ ਟੈਨਸ਼ਨ ਤੋਂ ਮੁਕਤ ਹੋਣ ਦੇ ਦੱਸੇ ਗੁਰ, ਕਿਹਾ​​​​​​​

01/21/2020 12:53:39 AM

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਇਥੇ ਤਾਲਕਟੋਰਾ ਸਟੇਡੀਅਮ ਵਿਚ ਆਯੋਜਿਤ ਪ੍ਰੋਗਰਾਮ ‘ਪ੍ਰੀਕਸ਼ਾ ਪੇ ਚਰਚਾ 2020’ ਦੌਰਾਨ ਦੇਸ਼ ਦੇ ਚੋਣਵੇਂ 2000 ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਪ੍ਰੋਗਰਾਮ ਦਾ ਭਾਰਤ ਦੇ ਨਾਲ-ਨਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਸਿੱਧਾ ਪ੍ਰਸਾਰਣ ਕੀਤਾ ਗਿਆ। 25 ਦੇਸ਼ਾਂ ਦੇ 30 ਕਰੋੜ ਤੋਂ ਵੱਧ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਵੇਖਿਆ।

ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ’ਚ ਟੈਨਸ਼ਨ ਤੋਂ ਮੁਕਤੀ ਹਾਸਲ ਕਰਨ ਲਈ ਕੁਝ ਅਸਰਦਾਰ ਉਪਾਅ ਸੁਝਾਉਂਦੇ ਹੋਏ ਕਿਹਾ ਕਿ ਕ੍ਰਿਕਟ ਖਿਡਾਰੀ ਮੈਦਾਨ ਵਿਚ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਸ਼ੁਰੂ ਕਰਨ ਤੋਂ ਪਹਿਲਾਂ ਬੈਟ ਘੁਮਾਉਣ ਜਾਂ ਬਾਲ ਸੁੱਟਣ ਦਾ ਅਭਿਆਸ ਕਰਦੇ ਹਨ। ਅਸਲ ਿਵਚ ਇਹ ਉਨ੍ਹਾਂ ਦੀ ਆਪਣੀ ਟੈਨਸ਼ਨ ਨੂੰ ਦੂਰ ਕਰਨ ਦਾ ਇਕ ਤਰੀਕਾ ਹੁੰਦਾ ਹੈ। ਉਨ੍ਹਾਂ ਪ੍ਰੀਖਿਆ ਨੂੰ ਜ਼ਿੰਦਗੀ ਦੀ ਮੰਜ਼ਿਲ ਨਹੀਂ, ਸਗੋਂ ਇਕ ਪੜਾਅ ਦੱਸਦੇ ਹੋਏ ਵਿਦਿਆਰਥੀਆਂ ਨੂੰ ਬਦਲਦੀ ਤਕਨੀਕ ਨੂੰ ਅਪਣਾਉਣ ਅਤੇ ਆਪਣੇ ਫਰਜ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।

ਵਿਦਿਆਰਥੀਆਂ ਨੇ ਮੋਦੀ ਕੋਲੋਂ ਪ੍ਰੀਖਿਆ ਬਾਰੇ ਕਈ ਤਰ੍ਹਾਂ ਦੇ ਸਵਾਲ ਪੁੱਛੇ, ਜਿਨ੍ਹਾਂ ਦਾ ਪ੍ਰਧਾਨ ਮੰਤਰੀ ਨੇ ਬਹੁਤ ਵਧੀਆ ਢੰਗ ਨਾਲ ਜਵਾਬ ਦਿੱਤਾ। ਉਨ੍ਹਾਂ ਸਮੇਂ ਦੀ ਚੰਗੀ ਵਰਤੋਂ ਕਰਨ ਦੀ ਵੀ ਗੱਲ ਕਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਰਟਫੋਨ ਤੁਹਾਡਾ ਜਿੰਨਾ ਸਮਾਂ ਚੋਰੀ ਕਰਦਾ ਹੈ, ਵਿਚ 10 ਫੀਸਦੀ ਦੀ ਕਮੀ ਕਰ ਕੇ ਤੁਸੀਂ ਆਪਣੇ ਮਾਤਾ-ਪਿਤਾ ਤੇ ਦਾਦਾ-ਦਾਦੀ ਨਾਲ ਸਮਾਂ ਬਿਤਾਓ। ਤਕਨੀਕ ਸਾਨੂੰ ਖਿੱਚ ਕੇ ਆਪਣੇ ਕੋਲ ਲੈ ਜਾਏ, ਇਸ ਤੋਂ ਸਾਨੂੰ ਬਚਣਾ ਚਾਹੀਦਾ ਹੈ। ਸਾਡੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਮੈਂ ਤਕਨੀਕ ਦੀ ਆਪਣੀ ਮਰਜ਼ੀ ਨਾਲ ਵਰਤੋਂ ਕਰਾਂਗਾ। ਤਕਨੀਕ ਮੇਰੀ ਵਰਤੋਂ ਆਪਣੀ ਮਰਜ਼ੀ ਨਾਲ ਨਹੀਂ ਕਰੇਗੀ।


Inder Prajapati

Content Editor

Related News