ਸਿਰਫ਼ ਆਧਾਰ ਕਾਰਡ ਦਿਖਾਓ, 90,000 ਰੁਪਏ ਤੱਕ ਦਾ Loan ਪਾਓ! ''PM ਸਵੈਨਿਧੀ ਯੋਜਨਾ'' ਦੇ 6 ਸਾਲ ਹੋਏ ਪੂਰੇ
Monday, Jun 01, 2026 - 08:36 PM (IST)
ਨੈਸ਼ਨਲ ਡੈਸਕ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰੇਹੜੀ-ਫੜ੍ਹੀ ਵਾਲਿਆਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਗਈ ‘ਪੀਐਮ ਸਵੈਨਿਧੀ ਯੋਜਨਾ’ (PM Svanidhi Yojna) ਨੇ ਅੱਜ ਆਪਣੇ ਸਫਲਤਾਪੂਰਵਕ 6 ਸਾਲ ਪੂਰੇ ਕਰ ਲਏ ਹਨ। 1 ਜੂਨ 2020 ਨੂੰ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਉਦੇਸ਼ ਉਨ੍ਹਾਂ ਛੋਟੇ ਕਾਰੋਬਾਰੀਆਂ ਦੀ ਮਦਦ ਕਰਨਾ ਸੀ, ਜਿਨ੍ਹਾਂ ਦਾ ਕੰਮ ਕੋਰੋਨਾ ਮਹਾਮਾਰੀ ਦੌਰਾਨ ਪ੍ਰਭਾਵਿਤ ਹੋਇਆ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਭਪਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਯੋਜਨਾ ਨੇ ਅਣਗਿਣਤ ਲੋਕਾਂ ਦੇ ਜੀਵਨ ਵਿੱਚ ਵਿਸ਼ਵਾਸ ਅਤੇ ਸਸ਼ਕਤੀਕਰਨ ਲਿਆਂਦਾ ਹੈ।
ਤਿੰਨ ਪੜਾਵਾਂ ਵਿੱਚ ਮਿਲੇਗਾ 90,000 ਰੁਪਏ ਦਾ ਲੋਨ
ਇਸ ਸਕੀਮ ਤਹਿਤ ਹੁਣ ਲਾਭਪਾਤਰੀਆਂ ਨੂੰ 90,000 ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾ ਰਿਹਾ ਹੈ, ਜੋ ਕਿ ਪਹਿਲਾਂ 80,000 ਰੁਪਏ ਸੀ। ਇਹ ਰਾਸ਼ੀ ਤਿੰਨ ਪੜਾਵਾਂ ਵਿੱਚ ਦਿੱਤੀ ਜਾਂਦੀ ਹੈ:
• ਪਹਿਲੀ ਕਿਸ਼ਤ: 15,000 ਰੁਪਏ।
• ਦੂਜੀ ਕਿਸ਼ਤ: ਪਹਿਲਾ ਕਰਜ਼ਾ ਚੁਕਾਉਣ ਤੋਂ ਬਾਅਦ 25,000 ਰੁਪਏ।
• ਤੀਜੀ ਕਿਸ਼ਤ: ਦੂਜੀ ਕਿਸ਼ਤ ਚੁਕਾਉਣ ਤੋਂ ਬਾਅਦ ਇੱਕਮੁਸ਼ਤ 50,000 ਰੁਪਏ।
Today we mark #6YearsofPMSVANidhi, a scheme which has transformed the lives of countless street vendors by ensuring access to collateral-free credit, financial inclusion and new opportunities for growth. This scheme is all about trust, dignity and empowerment. My best wishes to… https://t.co/M4N8J9UoqK
— Narendra Modi (@narendramodi) June 1, 2026
ਕਿਸੇ ਗਾਰੰਟੀ ਜਾਂ ਚੀਜ਼ ਨੂੰ ਗਿਰਵੀ ਰੱਖਣ ਦੀ ਲੋੜ ਨਹੀਂ
ਇਸ ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਗਾਰੰਟੀ-ਮੁਕਤ (Collateral-free) ਲੋਨ ਹੈ। ਕਰਜ਼ਾ ਲੈਣ ਲਈ ਬਹੁਤ ਜ਼ਿਆਦਾ ਕਾਗਜ਼ੀ ਕਾਰਵਾਈ ਦੀ ਲੋੜ ਨਹੀਂ ਹੈ; ਬਿਨੈਕਾਰ ਕੋਲ ਸਿਰਫ਼ ਆਪਣਾ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਲੋਨ ਦੀ ਵਾਪਸੀ ਲਈ ਛੋਟੀਆਂ ਕਿਸ਼ਤਾਂ (EMI) ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।
ਕਿਵੇਂ ਕਰੀਏ ਅਪਲਾਈ?
ਜਿਹੜੇ ਲੋਕ ਆਪਣਾ ਛੋਟਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਕਿਸੇ ਵੀ ਸਰਕਾਰੀ ਬੈਂਕ ਵਿੱਚ ਜਾ ਕੇ ਇਸ ਯੋਜਨਾ ਲਈ ਅਪਲਾਈ ਕਰ ਸਕਦੇ ਹਨ। ਬਿਨੈਕਾਰ ਨੂੰ ਬੈਂਕ ਤੋਂ ਫਾਰਮ ਲੈ ਕੇ ਉਸ ਵਿੱਚ ਮੰਗੀ ਗਈ ਜਾਣਕਾਰੀ ਭਰਨੀ ਹੋਵੇਗੀ ਅਤੇ ਆਪਣੇ ਆਧਾਰ ਕਾਰਡ ਦੀ ਕਾਪੀ ਅਟੈਚ ਕਰਨੀ ਹੋਵੇਗੀ। ਬੈਂਕ ਵੱਲੋਂ ਜਾਂਚ ਤੋਂ ਬਾਅਦ ਲੋਨ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ। ਸਰਕਾਰ ਨੇ ਇਸ ਯੋਜਨਾ ਦੀ ਮਿਆਦ ਨੂੰ ਵਧਾ ਕੇ ਹੁਣ 2030 ਤੱਕ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
