'ਅਡਾਣੀ ਸਮੂਹ ਮਹਾਰਾਸ਼ਟਰ ’ਚ 2.6 ਲੱਖ ਕਰੋੜ ਰੁਪਏ ਦੇ ਪ੍ਰਾਜੈਕਟਾਂ ’ਤੇ ਕਰ ਰਿਹੈ ਕੰਮ'

Friday, Oct 02, 2026 - 06:57 PM (IST)

'ਅਡਾਣੀ ਸਮੂਹ ਮਹਾਰਾਸ਼ਟਰ ’ਚ 2.6 ਲੱਖ ਕਰੋੜ ਰੁਪਏ ਦੇ ਪ੍ਰਾਜੈਕਟਾਂ ’ਤੇ ਕਰ ਰਿਹੈ ਕੰਮ'

ਬਿਜ਼ਨੈੱਸ ਡੈਸਕ - ਅਡਾਣੀ ਐਂਟਰਪ੍ਰਾਈਜ਼ਿਜ਼ ਦੇ ਡਾਇਰੈਕਟਰ ਪ੍ਰਣਵ ਅਡਾਣੀ ਨੇ ਕਿਹਾ ਹੈ ਕਿ ਅਡਾਣੀ ਸਮੂਹ ਮਹਾਰਾਸ਼ਟਰ ’ਚ 2.6 ਲੱਖ ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਪੂਰਾ ਕਰ ਚੁੱਕਾ ਹੈ ਜਾਂ ਉਨ੍ਹਾਂ ’ਤੇ ਕੰਮ ਜਾਰੀ ਹੈ। ਸਮੂਹ ਨੇ ਸੂਬੇ ’ਚ ਕੁੱਲ ਮਿਲਾ ਕੇ ਊਰਜਾ, ਹਵਾਬਾਜ਼ੀ, ਸ਼ਹਿਰੀ ਮੁੜ-ਵਸੇਬਾ, ਡਾਟਾ ਸੈਂਟਰ ਅਤੇ ਕੋਲਾ ਗੈਸੀਕਰਨ ਸਮੇਤ ਵੱਖ-ਵੱਖ ਖੇਤਰਾਂ ’ਚ 6 ਲੱਖ ਕਰੋੜ ਰੁਪਏ ਤੋਂ ਵੱਧ ਦੀ ਨਿਵੇਸ਼ ਵਚਨਬੱਧਤਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ :  ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ

ਸੂਬੇ ਦੀ ਨਿਵੇਸ਼ ਪ੍ਰੋਤਸਾਹਨ ਇਕਾਈ ‘ਇਨਵੈਸਟ ਮਹਾਰਾਸ਼ਟਰ’ ਦੀ ਸ਼ੁਰੂਆਤ ਦੇ ਮੌਕੇ ਅਡਾਣੀ ਨੇ ਵੀਰਵਾਰ ਨੂੰ ਕਿਹਾ ਕਿ ਸਮੂਹ ਦਾ ਨਿਵੇਸ਼ ਖਰੜਾ ਦਾਵੋਸ ’ਚ ਵਿਸ਼ਵ ਆਰਥਿਕ ਮੰਚ (ਡਬਲਿਊ. ਈ. ਐੱਫ.) ’ਚ ਕੀਤੀਆਂ ਗਈਆਂ ਵਚਨਬੱਧਤਾਵਾਂ ਅਤੇ ਮਹਾਰਾਸ਼ਟਰ ਸਰਕਾਰ ਨਾਲ ਭਾਈਵਾਲੀ ਰਾਹੀਂ ਤਿਆਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ :  ਨਿਯਮਾਂ 'ਚ ਬਦਲਾਅ ਨਾਲ ਹੋਵੇਗੀ October ਮਹੀਨੇ ਦੀ ਸ਼ੁਰੂਆਤ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

ਉਨ੍ਹਾਂ ਕਿਹਾ, ‘‘ਦਾਵੋਸ ’ਚ ਵਿਸ਼ਵ ਆਰਥਿਕ ਮੰਚ ਅਤੇ ਸੂਬੇ ਨਾਲ ਭਾਈਵਾਲੀ ਰਾਹੀਂ ਅਡਾਣੀ ਸਮੂਹ ਨੇ ਊਰਜਾ, ਹਵਾਬਾਜ਼ੀ ਅਤੇ ਏਅਰੋ-ਡਿਸਟ੍ਰਿਕਟਸ, ਸ਼ਹਿਰੀ ਮੁੜ-ਵਸੇਬਾ, ਡਾਟਾ ਸੈਂਟਰ ਅਤੇ ਕੋਲਾ ਗੈਸੀਕਰਨ ਵਰਗੇ ਮਹੱਤਵਪੂਰਨ ਅਤੇ ਉੱਭਰਦੇ ਖੇਤਰਾਂ ’ਚ 6 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਹੈ। ਇਨ੍ਹਾਂ ’ਚੋਂ 2.6 ਲੱਖ ਕਰੋੜ ਰੁਪਏ ਦੇ ਪ੍ਰਾਜੈਕਟ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ ਜਾਂ ਉਨ੍ਹਾਂ ’ਤੇ ਕੰਮ ਚੱਲ ਰਿਹਾ ਹੈ।’’

ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ 'ਚ ਖੰਡ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਸਰਕਾਰ ਦੀ ਸਖ਼ਤੀ, ਲਾਗੂ ਕੀਤੇ ਨਵੇਂ ਨਿਯਮ

ਅਡਾਣੀ ਨੇ ਕਿਹਾ ਕਿ ਇਹ ਨਿਵੇਸ਼ ਅਜਿਹੇ ਸਮੇਂ ’ਚ ਹੋ ਰਹੇ ਹਨ ਜਦੋਂ ਮਹਾਰਾਸ਼ਟਰ 2030 ਤੱਕ 1,000 ਅਰਬ (ਇਕ ਟ੍ਰਿਲੀਅਨ) ਡਾਲਰ ਦੀ ਅਰਥਵਿਵਸਥਾ ਬਣਨ ਦਾ ਟੀਚਾ ਲੈ ਕੇ ਚੱਲ ਰਿਹਾ ਹੈ, ਜਿਸ ’ਚ ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.) ਦੇ ਕੇਂਦਰੀ ਭੂਮਿਕਾ ਨਿਭਾਉਣ ਦੀ ਉਮੀਦ ਹੈ। ਉਨ੍ਹਾਂ ਕਿਹਾ, ‘‘ਮਹਾਰਾਸ਼ਟਰ ਨਾਲ ਸਾਡੀ ਭਾਈਵਾਲੀ ਕਈ ਦਹਾਕੇ ਪੁਰਾਣੀ ਹੈ, ਪਰ ਹਾਲ ਹੀ ’ਚ ਕੀਤੀਆਂ ਗਈਆਂ ਸਾਡੀਆਂ ਵਚਨਬੱਧਤਾਵਾਂ ਇਸ ਦੇ ਆਕਾਰ, ਵਿਸਥਾਰ ਅਤੇ ਦ੍ਰਿੜ੍ਹਤਾ ਦੇ ਲਿਹਾਜ਼ ਨਾਲ ਇਕ ਨਵੀਂ ਉੱਚਾਈ ਨੂੰ ਦਰਸਾਉਂਦੀਆਂ ਹਨ। ਇਹ ਅਜਿਹੇ ਸਮੇਂ ’ਚ ਹੋਇਆ ਹੈ ਜਦੋਂ ਸੂਬੇ ਦਾ 2030 ਤੱਕ 1000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦਾ ਟੀਚਾ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ’ਚ ਮੁੰਬਈ ਮਹਾਨਗਰ ਖੇਤਰ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।’’

ਇਹ ਵੀ ਪੜ੍ਹੋ : ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ

ਅਡਾਣੀ ਨੇ ਕਿਹਾ ਕਿ ਸਮੂਹ ਦੇ ਯੋਜਨਾਬੱਧ ਨਿਵੇਸ਼ ਊਰਜਾ, ਹਵਾਬਾਜ਼ੀ ਅਤੇ ਏਅਰੋ-ਡਿਸਟ੍ਰਿਕਟਸ, ਸ਼ਹਿਰੀ ਮੁੜ-ਵਸੇਬਾ, ਡਾਟਾ ਸੈਂਟਰ ਅਤੇ ਕੋਲਾ ਗੈਸੀਕਰਨ ਦੇ ਘੇਰੇ ’ਚ ਫੈਲੇ ਹੋਏ ਹਨ। ਉਨ੍ਹਾਂ ਸੂਬੇ ’ਚ ਸਮੂਹ ਦੇ ਹਵਾਈ ਅੱਡੇ ਅਤੇ ਬਿਜਲੀ ਕਾਰੋਬਾਰ ਦਾ ਜ਼ਿਕਰ ਵੀ ਕੀਤਾ, ਜਿਸ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪ੍ਰਬੰਧਨ ਅਤੇ ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਿਕਾਸ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਨਵੀ ਮੁੰਬਈ ਹਵਾਈ ਅੱਡੇ ਤੋਂ ਅੱਗੇ ਚੱਲ ਕੇ ਸਾਲਾਨਾ 9 ਕਰੋੜ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਸੰਭਾਲਣ ਦੀ ਉਮੀਦ ਹੈ। ਅਡਾਣੀ ਨੇ ਕਿਹਾ ਕਿ ਅਡਾਣੀ ਇਲੈਕਟ੍ਰੀਸਿਟੀ ਮੁੰਬਈ ਲਿਮਟਿਡ ਰਾਹੀਂ ਸਮੂਹ ਮੁੰਬਈ ’ਚ 30 ਲੱਖ ਤੋਂ ਵੱਧ ਘਰਾਂ ਅਤੇ ਅਦਾਰਿਆਂ ਨੂੰ ਬਿਜਲੀ ਦੀ ਸਪਲਾਈ ਕਰਦਾ ਹੈ, ਜਿਸ ’ਚ ਉਸ ਦੀ 60 ਫੀਸਦੀ ਤੋਂ ਵੱਧ ਬਿਜਲੀ ਸਪਲਾਈ ਨਵਿਆਉਣਯੋਗ ਊਰਜਾ ਤੋਂ ਹਾਸਲ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News