ਪੀ. ਐੈੱਮ. ਨੇ ਦੇਖੀ ਗਊ ਦੇ ਬੱਚੇ ਦੀ ਲਾਈਵ ਸਰਜ਼ਰੀ, ਕੀਤੀ ਡਾਕਟਰਾਂ ਦੇ ਕੰਮ ਦੀ ਤਾਰੀਫ

09/24/2017 2:06:53 PM

ਸ਼ਹੰਸ਼ਾਹਪੁਰ— ਪ੍ਰਧਾਨਮੰਤਰੀ ਨਰਿੰਦਰ ਮੋਦੀ ਵਾਰਾਨਸੀ ਦੇ ਸ਼ਹੰਸ਼ਾਹਪੁਰ 'ਚ ਆਯੋਜਿਤ ਪਸ਼ੂ ਸਿਹਤ ਮੇਲੇ 'ਚ ਇਕ ਬੱਛੜੇ ਦੇ ਪੇਟ ਤੋਂ ਪਾਲੀਥੀਨ ਕੱਢਣ ਦੀ ਸਰਜ਼ਰੀ ਲਾਈਵ ਦੇਖੀ। ਦੱਸਣਾ ਚਾਹੁੰਦੇ ਹਾਂ ਕਿ ਮੋਦੀ ਨੇ ਪਸ਼ੂ ਸਹਿਤ ਮੇਲੇ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਰਾਹੀਂ ਪਸ਼ੂਆਂ ਦੀ ਉਚਿਤ ਦੇਖਭਾਲ ਹੋਣ ਨਾਲ ਭਾਰਤ 'ਚ ਦੁੱਧ ਉਤਪਾਦਨ ਵੱਧਣ 'ਚ ਮਦਦ ਮਿਲੇਗੀ। ਵਾਰਾਨਸੀ ਦੇ ਮੁੱਖ ਪਸ਼ੂ ਡਾਕਟਰ ਅਧਿਕਾਰੀ ਅਤੇ ਮੇਲੇ ਦੇ ਮੁਖੀ ਡਾ. ਬੀਬੀ ਸਿੰਘ ਨੇ ਪੀ. ਟੀ. ਆਈ. ਭਾਸ਼ਾ' ਨੂੰ ਦੱਸਿਆ ਕਿ ਲੱਗਭਗ 1000 ਪਸ਼ੂਆਂ ਨੂੰ ਇਲਾਜ ਲਈ ਇੱਥੇ ਲਿਆਇਆ ਗਿਆ ਸੀ।

PunjabKesari


ਉਨ੍ਹਾਂ ਨੇ ਕਿਹਾ ਹੈ ਕਿ ਮੇਲੇ 'ਚ ਅੱਜ ਕਈ ਪਸ਼ੂਆਂ ਦੀ ਇਲਾਜ ਜਾਂਚ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨੇ ਇੱਥੇ ਮੌਜ਼ੂਦਾ ਪਸ਼ੂ ਡਾਕਟਰਾਂ ਦੇ ਹੋਸਲੇ ਦੀ ਤਾਰੀਫ ਕੀਤੀ। ਨਾਲ ਪ੍ਰਧਾਨ ਮੰਤਰੀ ਨੇ ਇੱਥੇ ਇਕ ਗਊ ਦੇ ਬੱਚੇ ਦੀ ਸਰਜ਼ਰੀ ਵੀ ਦੇਖੀ।

PunjabKesari


ਡਾ. ਬੀਬੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰੂਮੇਨੋਟਾਮੀ ਦੇਖੀ, ਜਿਸ 'ਚ ਸਾਡੀ ਟੀਮ ਨੇ ਬੱਛੜੇ ਦੇ ਪੇਟ ਚੋਂ ਲੱਗਭਗ 50 ਕਿਲੋਗ੍ਰਾਮ ਦੀ ਪਾਲੀਥੀਨ ਕੱਢੀ। ਉਨ੍ਹਾਂ ਨੇ ਆਪਰੇਸ਼ਨ ਥੀਏਟਰ ਦਾ ਦੌਰਾ ਵੀ ਕੀਤਾ। ਮੇਲੇ 'ਚ ਮੌਜ਼ੂਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਸੂਬੇ ਦੇ ਹਰ ਜ਼ਿਲੇ 'ਚ ਹਸਪਤਾਲ ਸਥਾਪਿਤ ਕੀਤੇ ਜਾਣਗੇ।


Related News