PM ਮੋਦੀ ਦੀ ਪਾਕਿਸਤਾਨੀ ਭੈਣ ਕਮਰ ਮੋਹਸਿਨ ਸ਼ੇਖ ਨੇ ਭੇਜੀ ਰੱਖੜੀ, ਕਿਹਾ- ਜਲਦ ਮੁਲਾਕਾਤ ਦੀ ਉਮੀਦ

Monday, Aug 08, 2022 - 09:47 AM (IST)

PM ਮੋਦੀ ਦੀ ਪਾਕਿਸਤਾਨੀ ਭੈਣ ਕਮਰ ਮੋਹਸਿਨ ਸ਼ੇਖ ਨੇ ਭੇਜੀ ਰੱਖੜੀ, ਕਿਹਾ- ਜਲਦ ਮੁਲਾਕਾਤ ਦੀ ਉਮੀਦ

ਨਵੀਂ ਦਿੱਲੀ (ਏਜੰਸੀ)- ਰੱਖੜੀ ਦੇ ਸ਼ੁਭ ਮੌਕੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨੀ ਭੈਣ ਕਮਰ ਮੋਹਸਿਨ ਸ਼ੇਖ ਨੇ ਉਨ੍ਹਾਂ ਨੂੰ ਪਵਿੱਤਰ ਧਾਗੇ ਦੀ ਰੱਖੜੀ ਭੇਜੀ ਹੈ ਅਤੇ 2024 ਦੀਆਂ ਆਮ ਚੋਣਾਂ ’ਚ ਉਨ੍ਹਾਂ ਦੀ ਜਿੱਤ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰੱਖੜੀ ਮੈਂ ਖੁਦ ਰੇਸ਼ਮ ਦੇ ਰਿਬਨ ਨਾਲ ਕਢਾਈ ਕਰ ਕੇ ਬਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਰ ਨੇ ਕਿਹਾ ਕਿ ਮੈਨੂੰ ਇਸ ਵਾਰ ਪੀ. ਐਮ. ਮੋਦੀ ਨਾਲ ਮੁਲਾਕਾਤ ਦੀ ਉਮੀਦ ਹੈ। ਮੈਨੂੰ ਆਸ ਹੈ ਕਿ ਉਹ ਇਸ ਵਾਰ ਮੈਨੂੰ ਦਿੱਲੀ ਬੁਲਾਉਣਗੇ। ਮੈਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ।

ਇਹ ਵੀ ਪੜ੍ਹੋ : ਸਪਾਈਸਜੈੱਟ ਦੇ ਮੁਸਾਫਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂ

ਉਨ੍ਹਾਂ ਕਿਹਾ ਕਿ ਮੈਂ ਪੀ. ਐੱਮ. ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜ਼ਿੰਦਗੀ ਦੀ ਦੁਆ ਕੀਤੀ ਹੈ। ਮੈਂ ਕਿਹਾ ਹੈ ਕਿ ਚੰਗਾ ਕੰਮ ਕਰਦੇ ਰਹੋ, ਜਿਵੇਂ ਤੁਸੀਂ ਕਰ ਰਹੇ ਹੋ। ਉਨ੍ਹਾਂ 2024 ਦੀਆਂ ਚੋਣਾਂ ਲਈ ਮੋਦੀ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਅਤੇ ।ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਉਹ ਫਿਰ ਤੋਂ ਪੀ. ਐੱਮ. ਬਣਨਗੇ। ਉਹ ਇਸ ਦੇ ਹੱਕਦਾਰ ਹਨ । ਸ਼ੇਖ ਨੇ ਪਿਛਲੇ ਸਾਲ ਵੀ ਉਨ੍ਹਾਂ ਨੂੰ ਰੱਖੜੀ ਅਤੇ ਰਕਸ਼ਾ ਬੰਧਨ ਦਾ ਕਾਰਡ ਭੇਜਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News