PM ਮੋਦੀ ਨੇ AMU ਦੇ ਸ਼ਤਾਬਦੀ ਸਮਾਰੋਹ ਮੌਕੇ ਜਾਰੀ ਕੀਤੀ ਵਿਸ਼ੇਸ਼ ਡਾਕ ਟਿਕਟ

12/22/2020 2:58:16 PM

ਅਲੀਗੜ੍ਹ/ਉਤਰ ਪ੍ਰਦੇਸ਼ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਮੌਕੇ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ। 5 ਦਹਾਕੇ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਪ੍ਰਧਾਨ ਮੰਤਰੀ ਏ.ਐਮ.ਏ.ਯੂ. ਦੇ ਕਿਸੇ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਸਮਾਰੋਹ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ: ਸੁਰੇਸ਼ ਰੈਨਾ ਅਤੇ ਗੁਰੂ ਰੰਧਾਵਾ ਖ਼ਿਲਾਫ਼ ਮੁੰਬਈ ’ਚ FIR ਦਰਜ, ਜਾਣੋ ਪੂਰਾ ਮਾਮਲਾ

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਇਸ ਮੌਕੇ ’ਤੇ ਏ.ਐਮ.ਯੂ. ਦੀ ਇੱਕ ਸਦੀ ਦੀਆਂ ਉਪਲੱਬਧੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਉਸ ਦੇ ਸਾਬਕਾ ਵਿਦਿਆਰਥੀਆਂ ਦੇ ਯੋਗਦਾਨ ਨੂੰ ਯਾਦ ਕੀਤਾ। ਆਖਰੀ ਵਾਰ, 1964 ਵਿੱਚ ਬਤੌਰ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਏ.ਐਮ.ਯੂ. ਦੇ ਇੱਕ ਸਮਾਰੋਹ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 4 ਵਾਰ ਏ.ਐਮ.ਯੂ. ਦਾ ਦੌਰਾ ਕੀਤਾ ਸੀ। ਨਹਿਰੂ ਪਹਿਲੀ ਵਾਰ 1948 ਵਿੱਚ ਅਤੇ ਇਸ ਦੇ ਬਾਅਦ 1955, 1960 ਅਤੇ 1963 ਵਿੱਚ ਏ.ਐਮ.ਊ. ਗਏ ਸਨ।

ਇਹ ਵੀ ਪੜ੍ਹੋ: ਨਵੇਂ ਸਾਲ ’ਚ ਗੈਸ ਦੇ ਮਹਾਸੰਕਟ ਨਾਲ ਜੂਝਣਗੇ ਪਾਕਿਸਤਾਨੀ, ਰੋਟੀ ਪਕਾਉਣ ’ਚ ਵੀ ਹੋਵੇਗੀ ਮੁਸ਼ਕਲ

ਮੋਦੀ ਨੇ ਗਿਣਾਈਆਂ ਸਰਕਾਰ ਦੀਆਂ ਯੋਜਨਾਵਾਂ
ਇਸ ਦੌਰਾਨ ਪੀ.ਐੱਮ. ਮੋਦੀ ਨੇ ਸਰਕਾਰ ਦੀਆਂ ਯੋਜਨਾਵਾਂ ਵੀ ਗਿਣਾਈਆਂ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਜੋ ਯੋਜਨਾਵਾਂ ਬਣਾ ਰਿਹਾ ਹੈ, ਉਹ ਬਿਨਾਂ ਕਿਸੇ ਮਜਹਬ ਦੇ ਭੇਦ ਦੇ ਹਰ ਵਰਗ ਤੱਕ ਪਹੁੰਚ ਰਹੀਆਂ ਹਨ। ਬਿਨਾਂ ਕਿਸੇ ਭੇਦਭਾਵ, 40 ਕਰੋੜ ਤੋਂ ਵੱਧ ਗਰੀਬਾਂ ਦੇ ਬੈਂਕ ਖਾਤੇ ਖੁੱਲ੍ਹੇ। ਬਿਨਾਂ ਕਿਸੇ ਭੇਦਭਾਵ 2 ਕਰੋੜ ਤੋਂ ਵੱਧ ਗਰੀਬਾਂ ਨੂੰ ਪੱਕੇ ਘਰ ਦਿੱਤੇ ਗਏ। ਬਿਨਾਂ ਕਿਸੇ ਭੇਦਭਾਵ 8 ਕਰੋੜ ਤੋਂ ਵੱਧ ਜਨਾਨੀਆਂ ਨੂੰ ਗੈਸ ਕੁਨੈਕਸ਼ਨ ਮਿਲਿਆ ਹੈ। 

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: ਨਵਜੰਮੀ ਧੀ ਨੂੰ ਗੋਦ ’ਚ ਚੁੱਕਣ ਨੂੰ ਤਰਸਦੀ ਰਹੀ ਮਾਂ, ਵੀਡੀਓ ਕਾਲ ’ਤੇ ਦੇਖਿਆ ਅਤੇ ਹੋ ਗਈ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News