ਜਦੋਂ PM ਮੋਦੀ ਨੇ ਵਿਰਾਟ ਕੋਹਲੀ ਨੂੰ ਪੁੱਛਿਆ, ਕੀ ਤੁਸੀਂ ਥੱਕਦੇ ਨਹੀਂ ਹੋ? (ਵੀਡੀਓ)

9/24/2020 3:27:09 PM

ਨਵੀਂ ਦਿੱਲੀ : ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਮੌਕੇ ਪੀ.ਐੱਮ. ਨਰਿੰਦਰ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਫਿਟਨੈੱਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਵਾਲੇ ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਵਿਰਾਟ ਕੋਹਲੀ, ਅਦਾਕਾਰ ਮਿਲਿੰਦ ਸੋਮਣ ਅਤੇ ਮਸ਼ਹੂਰ ਡਾਇਟੀਸ਼ੀਅਨ ਰੁਜੂਤਾ ਦਿਵੇਕਰ ਦੇ ਇਲਾਵਾ ਇਸ ਦੇ ਪ੍ਰਤੀ ਉਤਸ਼ਾਹਤ ਆਮ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਪੀ.ਐੱਮ. ਮੋਦੀ ਨੇ ਵਿਰਾਟ ਕੋਹਲੀ ਤੋਂ ਪੁੱਛਿਆ, ਤੁਸੀਂ ਸਭ ਕੁੱਝ ਚੰਗੀ ਤਰ੍ਹਾਂ ਨਾਲ ਮੈਨੇਜ ਕਰਦੇ ਹੋ ਤੁਸੀਂ ਥੱਕਦੇ ਨਹੀਂ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕੋਹਲੀ ਨੇ ਕਿਹਾ ਕਿ ਥਕਾਵਟ ਹਰ ਕਿਸੇ ਨੂੰ ਹੁੰਦੀ ਹੈ ਪਰ ਜੇਕਰ ਤੁਹਾਡੀ ਜੀਵਨਸ਼ੈਲੀ ਚੰਗੀ ਹੈ, ਖਾ ਚੰਗਾ ਰਹੇ ਹੋ ਤਾਂ ਤੁਹਾਡੀ ਰਿਕਵਰੀ ਤੇਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਥੱਕ ਰਿਹਾ ਹਾਂ ਅਤੇ 1 ਮਿੰਟ ਵਿਚ ਦੁਬਾਰਾ ਤਿਆਰ ਹੋ ਰਿਹਾ ਹਾਂ ਤਾਂ ਇਹ ਮੇਰਾ ਪਲੱਸ ਪੁਆਇੰਟ ਹੈ। ਇਸ ਦੌਰਾਨ ਪੀ.ਐੱਮ. ਮੋਦੀ ਨੇ ਵਿਰਾਟ-ਅਨੁਸ਼ਕਾ ਦੇ ਘਰ ਆਉਣ ਵਾਲੇ ਬੱਚੇ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

 


ਮੋਦੀ ਨੇ ਅੱਜ ਦੀ ਗੱਲਬਾਤ ਨੂੰ ਹਰ ਉਮਰ ਵਰਗ ਦੇ ਲੋਕਾਂ ਲਈ ਉਪਯੋਗੀ ਕਰਾਰ ਦਿੰਦੇ ਹੋਏ ਕਿਹਾ ਕਿ ਇਕ ਸਾਲ ਦੇ ਅੰਦਰ 'ਫਿਟ ਇੰਡੀਆ ਅਭਿਆਨ' ਆਮ ਜਨਤਾ ਦਾ ਅਭਿਆਨ ਬਣ ਚੁੱਕਾ ਹੈ ਅਤੇ ਦੇਸ਼ ਵਿਚ ਸਿਹਤ ਅਤੇ ਫਿਟਨੈੱਸ  ਨੂੰ ਲੈ ਕੇ ਲਗਾਤਾਰ ਜਾਗਰੂਕਤਾ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 'ਫਿਟ ਇੰਡੀਆ ਮੂਵਮੈਂਟ' ਨੇ ਆਪਣੇ ਪ੍ਰਭਾਵ ਅਤੇ ਪ੍ਰਾਸੰਗਿਕਤਾ ਨੂੰ ਕੋਰੋਨਾ ਕਾਲ ਵਿਚ ਸਿੱਧ ਕਰਕੇ ਦਿਖਾਇਆ ਹੈ ਕਿ ਸੱਚ ਵਿਚ ਫਿਟ ਰਹਿਣਾ ਇੰਨਾ ਮੁਸ਼ਕਲ ਕੰਮ ਨਹੀਂ ਹੈ, ਜਿੰਨਾ ਕੁੱਝ ਲੋਕਾਂ ਨੂੰ ਲੱਗਦਾ ਹੈ। ਥੋੜੇ ਜਿਹੇ ਨਿਯਮ ਨਾਲ ਥੋੜੇ ਜਿਹੀ ਮਿਹਨਤ ਨਾਲ ਤੁਸੀਂ ਹਮੇਸ਼ਾ ਸਿਹਤਮੰਦ ਰਹਿ ਸਕਦੇ ਹੋ। 'ਫਿਟਨੈਸ ਦੀ ਡੋਜ, ਅੱਧ ਘੰਟਾ ਰੋਜ਼', ਇਸ ਮੰਤਰ ਵਿਚ ਸਾਰਿਆਂ ਦੀ ਸਿਹਤ ਅਤੇ ਸਾਰਿਆਂ ਦਾ ਸੁੱਖ ਲੁਕਿਆ ਹੋਇਆ ਹੈ।'

 

ਇਹ ਵੀ ਪੜ੍ਹੋ: ਅਦਾਕਾਰਾ ਸ਼ਰਲਿਨ ਚੋਪੜਾ ਦਾ ਦਾਅਵਾ, IPL ਦੇ ਮੈਚ ਤੋਂ ਬਾਅਦ ਕ੍ਰਿਕਟਰਾਂ ਦੀਆਂ ਪਤਨੀਆਂ ਲੈਂਦੀਆਂ ਹਨ ਡਰੱਗਜ਼


cherry

Content Editor cherry