''X'' ''ਤੇ PM ਮੋਦੀ ਦਾ ਦਬਦਬਾ, ਪਾਰ ਕੀਤਾ 100 ਮਿਲੀਅਨ ਫਾਲੋਅਰਜ਼ ਦਾ ਅੰਕੜਾ

Monday, Jul 15, 2024 - 04:33 AM (IST)

''X'' ''ਤੇ PM ਮੋਦੀ ਦਾ ਦਬਦਬਾ, ਪਾਰ ਕੀਤਾ 100 ਮਿਲੀਅਨ ਫਾਲੋਅਰਜ਼ ਦਾ ਅੰਕੜਾ

ਨਵੀਂ ਦਿੱਲੀ- ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਾਲੋਅਰਜ਼ ਦੀ ਗਿਣਤੀ ਐਤਵਾਰ ਨੂੰ 10 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ 3.81 ਕਰੋੜ ਫਾਲੋਅਰਜ਼ ਹਨ ਅਤੇ ਤੁਰਕੀ ਦੇ ਰਾਸ਼ਟਰ ਮੁਖੀ ਤਈਅਬ ਏਰਦੋਗਾਨ ਦੇ 2.15 ਕਰੋੜ ਫਾਲੋਅਰਜ਼ ਹਨ।

ਮੌਜੂਦਾ ਗਲੋਬਲ ਖਿਡਾਰੀਆਂ ਜਿਵੇਂ ਕਿ ਵਿਰਾਟ ਕੋਹਲੀ (6.41 ਕਰੋੜ), ਬ੍ਰਾਜ਼ੀਲ ਦੇ ਫੁੱਟਬਾਲਰ ਨੇਮਾਰ ਜੂਨੀਅਰ (6.36 ਕਰੋੜ) ਅਤੇ ਅਮਰੀਕੀ ਬਾਸਕਿਟਬਾਲ ਖਿਡਾਰੀ ਲੇਬ੍ਰੋਨ ਜੇਮਸ (5.29 ਕਰੋੜ) ਤੋਂ ਵੀ ਜ਼ਿਆਦਾ ਫਾਲੋਅਰਜ਼ ਪ੍ਰਧਾਨ ਮੰਤਰੀ ਮੋਦੀ ਦੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਉਹ ਟੇਲਰ ਸਵਿਫਟ (9.53 ਕਰੋੜ), ਲੇਡੀ ਗਾਗਾ (8.31 ਕਰੋੜ) ਅਤੇ ਕਿਮ ਕਾਰਦਾਸ਼ੀਅਨ (7.52 ਕਰੋੜ) ਵਰਗੀਆਂ ਮਸ਼ਹੂਰ ਹਸਤੀਆਂ ਤੋਂ ਵੀ ਅੱਗੇ ਹਨ।

ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ

ਕ੍ਰਮਵਾਰ 2.5 ਕਰੋੜ ਫਾਲੋਅਰਜ਼ ਅਤੇ 9.1 ਕਰੋੜ ਤੋਂ ਵੀ ਜ਼ਿਆਦਾ ਫਾਲੋਅਰਜ਼ ਦੇ ਨਾਲ ਯੂਟਿਊਬ ਅਤੇ ਇੰਸਟਾਗ੍ਰਾਮ ’ਤੇ ਵੀ ਮੋਦੀ ਦੀ ਪ੍ਰਭਾਵਸ਼ਾਲੀ ਮੌਜੂਦਗੀ ਹੈ। ਸਾਲ 2009 ’ਚ ਟਵਿੱਟਰ ਨਾਲ ਜੁੜਨ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਇਸ ਮਾਧਿਅਮ ਰਾਹੀਂ ਲਗਾਤਾਰ ਲੋਕਾਂ ਨਾਲ ਜੁੜ ਰਹੇ ਹਨ। ‘ਐਕਸ’ ਨੂੰ ਪਹਿਲਾਂ ਟਵਿੱਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਦੇ ਵੀ ਕਿਸੇ ਨੂੰ ਬਲਾਕ ਨਹੀਂ ਕੀਤਾ ਹੈ। ਉਹ ਬਹੁਤ ਸਰਗਰਮ ਰਹਿੰਦੇ ਹਨ, ਕਈ ਆਮ ਲੋਕਾਂ ਨੂੰ ਫਾਲੋ ਕਰਦੇ ਹਨ, ਉਨ੍ਹਾਂ ਨਾਲ ਗੱਲਬਾਤ ਕਰਦੇ ਹਨ, ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹਨ ਅਤੇ ਕਦੇ ਵੀ ਕਿਸੇ ਨੂੰ ਬਲਾਕ ਨਹੀਂ ਕਰਦੇ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਫੈਲ ਗਿਆ ਮਲੇਰੀਆ, 187 ਤੋ ਵੱਧ ਵਿਦਿਆਰਥੀ ਪੀੜਤ

 

 


author

Rakesh

Content Editor

Related News