PM ਨਰਿੰਦਰ ਮੋਦੀ ਤੇ ਸ਼ੇਖ ਹਸੀਨਾ ਇਕ ਨਵੰਬਰ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਦਿਖਾਉਣਗੇ ਹਰੀ ਝੰਡੀ
Monday, Oct 30, 2023 - 10:37 AM (IST)
ਅਗਰਤਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇਕ ਨਵੰਬਰ ਨੂੰ ਸਾਂਝੇ ਤੌਰ 'ਤੇ ਵਰਚੁਅਲ ਤਰੀਕੇ ਨਾਲ ਭਾਰਤ ਅਤੇ ਬੰਗਲਾਦੇਸ਼ ਨੂੰ ਜੋੜਨ ਵਾਲੇ 2 ਰੇਲ ਪ੍ਰਾਜੈਕਟਾਂ ਅਤੇ ਇਕ ਮੈਗਾ ਪਾਵਰ ਪਲਾਂਟ ਦਾ ਉਦਘਾਟਨ ਕਰਨਗੇ।
ਇਹ ਵੀ ਪੜ੍ਹੋ : ਇਕ ਨਵੰਬਰ ਨੂੰ ਹੋਣ ਵਾਲੀ ਮਹਾ ਬਹਿਸ ਤੋਂ ਪਹਿਲਾਂ ‘ਆਪ’ ਨੇ ਜਾਰੀ ਕੀਤਾ ਟੀਜ਼ਰ
ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਬੰਗਲਾਦੇਸ਼ ਦੇ ਖੁਲਣਾ ਮੰਡਲ ਦੇ ਰਾਮਪਾਲ ਸਥਿਤ 1320 ਮੈਗਾਵਾਟ ਸਮਰੱਥਾ ਦੇ ਸੁਪਰ ਥਰਮਲ ਪਾਵਰ ਪ੍ਰਾਜੈਕਟ ਦਾ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਸਾਂਝੇ ਤੌਰ 'ਤੇ ਆਨਲਾਈਨ ਉਦਘਾਟਨ ਕਰਨਗੇ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਦੌਰਾਨ ਦੋਪਹੀਆ ਵਾਹਨ ਖ਼ਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਝਟਕਾ
ਇਸ ਤੋਂ ਇਲਾਵਾ 15.064 ਕਿਲੋਮੀਟਰ ਲੰਬੇ ਆਖਾੜੂੜਾ (ਬੰਗਲਾਦੇਸ਼)-ਅਗਰਤਲਾ (ਤ੍ਰਿਪੁਰਾ, ਭਾਰਤ) ਰੇਲ ਲਿੰਕ ਪ੍ਰਾਜੈਕਟ ਅਤੇ 86.87 ਕਿਲੋਮੀਟਰ ਲੰਬੇ ਖੁਲਣਾ-ਮੋਂਗਲਾ ਪੋਰਟ ਰੇਲ ਲਾਈਨ ਪ੍ਰਾਜੈਕਟ ਦਾ ਵੀ ਉਦਘਾਟਨ ਕਰਨਗੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8