ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ PM ਮੋਰੀਸਨ ਨੇ ਰੱਦ ਕੀਤੀ ਭਾਰਤ ਯਾਤਰਾ

01/04/2020 12:00:05 AM

ਮੈਲਬੋਰਨ - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਆਪਣੀ ਭਾਰਤ ਦੀ ਪ੍ਰਸਤਾਵਿਤ ਯਾਤਰਾ ਰੱਦ ਕਰ ਦਿੱਤੀ ਹੈ। ਮੋਰੀਸਨ 14 ਜਨਵਰੀ ਤੋਂ 16 ਜਨਵਰੀ ਤੱਕ ਆਪਣੀ 2 ਦਿਨਾਂ ਦੀ ਯਾਤਰਾ 'ਤੇ ਭਾਰਤ ਆਉਣ ਵਾਲੇ ਸਨ ਪਰ ਆਸਟ੍ਰੇਲੀਆ ਦੀ ਜੰਗਲਾਂ 'ਚ ਲੱਗੀ ਭੀਸ਼ਣ ਅੱਗ ਦੇ ਚੱਲਦੇ ਉਨ੍ਹਾਂ ਨੂੰ ਆਪਣੀ ਇਹ ਯਾਤਰਾ ਰੱਦ ਕਰਨੀ ਪਈ ਹੈ। ਨਿਊਜ਼ ਏਜੰਸੀ ਏ. ਐੱਨ. ਆਈ. ਦੇ ਡਿਪਲੋਮੈਟਿਕ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਦਿੱਤੀ ਹੈ।

ਇਸ ਤੋਂ ਪਹਿਲਾਂ ਮੀਡੀਆ ਕਰਮੀਆਂ ਦੇ ਇਸ ਸਵਾਲ 'ਤੇ ਕਿ ਜੰਗਲਾਂ 'ਚ ਲੱਗੀ ਭੀਸ਼ਣ ਅੱਗ ਦੇ ਬਾਵਜੂਦ ਉਹ ਆਪਣੀ ਪ੍ਰਸਤਾਵਿਤ ਯਾਤਰਾ 'ਤੇ ਜਾਣਗੇ, ਪੀ. ਐੱਮ. ਨੇ ਆਖਿਆ ਕਿ ਉਹ ਨਾ ਜਾਣ ਦੇ ਇਛੁੱਕ ਹਨ। ਪੀ. ਐੱਮ. ਮੋਦੀ ਦੇ ਸੱਦੇ 'ਤੇ ਮੋਰੀਸਨ ਦੀ ਇਹ ਯਾਤਰਾ ਪ੍ਰਸਤਾਵਿਤ ਸੀ। ਆਸਟ੍ਰੇਲੀਆ ਦੇ ਪੀ. ਐੱਮ. ਭਾਰਤ ਦੇ ਦੌਰੇ ਤੋਂ ਬਾਅਦ ਜਾਪਾਨ ਦੀ ਯਾਤਰਾ 'ਤੇ ਜਾਣ ਵਾਲੇ ਹਨ।

ਦੱਸ ਦਈਏ ਕਿ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਦੇ ਭੀਸ਼ਣ ਰੂਪ ਧਾਰਣ ਕਰ ਲਿਆ ਹੈ। ਦੇਸ਼ ਦੇ ਪੂਰਬੀ ਤੱਟ 'ਤੇ ਹਜ਼ਾਰਾਂ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਉਥੋਂ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਵਿਕਟੋਰੀਆ ਅਤੇ ਨਿਊ ਸਾਊਥ ਵੇਲਸ 'ਚ ਮੌਸਮ ਦੀ ਵਿਗੜਦੇ ਹਲਾਤਾਂ ਨੇ ਅੱਗ ਦੇ ਖਤਰੇ ਨੂੰ ਹੋਰ ਵਧਾ ਦਿੱਤਾ ਹੈ। ਹੁਣ ਤੱਕ ਇਸ ਅੱਗ 'ਚ ਕਰੀਬ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਖ-ਵੱਖ ਹਿੱਸਿਆਂ 'ਚ ਵੱਡੀ ਗਿਣਤੀ 'ਚ ਸੈਲਾਨੀ ਫਸੇ ਹੋਏ ਹਨ। ਮੋਰੀਸਨ ਲਿਬਰਲ ਪਾਰਟੀ ਤੋਂ ਹਨ ਅਤੇ ਉਹ ਅਗਸਤ 2018 'ਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣੇ।


Khushdeep Jassi

Content Editor

Related News