ਮੱਧ ਪ੍ਰਦੇਸ਼ ਦੇ ਸੁਧੀਰ ਦੇ ਨਾਂ PM ਮੋਦੀ ਦੀ ਚਿੱਠੀ, ਪੱਕਾ ਘਰ ਮਿਲਣ ’ਤੇ ਦਿੱਤੀ ਵਧਾਈ

04/12/2022 3:52:03 PM

ਨਵੀਂ ਦਿੱਲੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਲੋੜਵੰਦ ਪਰਿਵਾਰ ਨੂੰ ਘਰ ਉਪਲੱਬਧ ਕਰਾਉਣ ਨੂੰ ਵਚਨਬੱਧ ਹੈ ਅਤੇ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਦੇ ਜ਼ਰੀਏ ਨਾਗਰਿਕਾਂ ਦੀ ਜ਼ਿੰਦਗੀ ’ਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਈਮਾਨਦਾਰੀ ਨਾਲ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਦੇ ਇਕ ਲਾਭਪਾਤਰੀ ਦੀ ਇਕ ਚਿੱਠੀ ਦੇ ਜਵਾਬ ’ਚ ਲਿਖਿਆ ਹੈ ਕਿ ਆਪਣੀ ਛੱਤ ਅਤੇ ਘਰ ਪਾਉਣ ਦੀ ਖੁਸ਼ੀ ਅਨਮੋਲ ਹੁੰਦੀ ਹੈ। ਇਕ ਬਿਆਨ ਮੁਤਾਬਕ ਯੋਜਨਾ ਦੇ ਲਾਭਪਾਤਰੀ, ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਸੁਧੀਰ ਕੁਮਾਰ ਜੈਨ ਨੇ ਮੋਦੀ ਨੂੰ ਲਿਖੀ ਚਿੱਠੀ ’ਚ ਆਵਾਸ ਯੋਜਨਾ ਨੂੰ ਬੇਘਰ ਗਰੀਬ ਪਰਿਵਾਰਾਂ ਲਈ ਵਰਦਾਨ ਦੱਸਿਆ ਹੈ। ਜੈਨ ਨੇ ਕਿਹਾ ਕਿ ਉਹ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ ਅਤੇ ਕਈ ਵਾਰ ਮਕਾਨ ਬਦਲ ਚੁੱਕੇ ਹਨ। ਚਿੱਠੀ ’ਚ ਉਨ੍ਹਾਂ ਨੇ ਵਾਰ-ਵਾਰ ਘਰ ਬਦਲਣ ਦਾ ਆਪਣਾ ਦਰਦ ਵੀ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਜੈਨ ਨੂੰ ਘਰ ਮਿਲਣ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਮਕਾਨ ਸਿਰਫ਼ ਇੱਟਾਂ ਅਤੇ ਸੀਮੈਂਟ ਨਾਲ ਬਣਿਆ ਢਾਂਚਾ ਨਹੀਂ ਹੁੰਦਾ ਹੈ। ਇਸ ਦੇ ਨਾਲ ਸਾਡੀਆਂ ਭਾਵਨਾਵਾਂ ਅਤੇ ਉਮੀਦਾਂ ਵੀ ਜੁੜੀਆਂ ਹੁੰਦੀਆਂ ਹਨ ਅਤੇ ਘਰ ਦੀ ਚਾਰਦੀਵਾਰੀ ਸਿਰਫ ਸੁਰੱਖਿਆ ਪ੍ਰਦਾਨ ਹੀ ਨਹੀਂ ਕਰਦੀ ਸਗੋਂ ਇਕ ਬਿਹਤਰ ਕੱਲ ਦਾ ਭਰੋਸਾ ਵੀ ਦਿਵਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਜ਼ਰੀਏ ਤੁਹਾਡੇ ਆਪਣੇ ਘਰ ਦਾ ਸੁਫ਼ਨਾ ਸਾਕਾਰ ਹੋਇਆ ਹੈ। ਇਸ ਉਪਲੱਬਧੀ ਤੋਂ ਬਾਅਦ ਤੁਹਾਡੀ ਸੰਤੁਸ਼ਟੀ ਦੀ ਭਾਵਨਾ ਨੂੰ ਚਿੱਠੀ ’ਚ ਤੁਹਾਡੇ ਸ਼ਬਦਾਂ ਜ਼ਰੀਏ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਯੋਜਨਾ ਤਹਿਤ ਕਰੋੜਾਂ ਲਾਭਪਾਤਰੀਆਂ ਨੂੰ ‘ਪੱਕੇ’ ਘਰ ਮਿਲੇ ਹਨ। ਪ੍ਰਧਾਨ ਮੰਤਰੀ ਨੇ ਸੁਧੀਰ ਨੂੰ ਚਿੱਠੀ ਦੇ ਜਵਾਬ ’ਚ ਕਿਹਾ ਕਿ ਉਨ੍ਹਾਂ ਵਰਗੇ ਲਾਭਪਾਤਰੀ ਦੇ ਜੀਵਨ ’ਚ ਆਏ ਇਹ ਯਾਦਗਰ ਪਲ ਹੀ ਉਨ੍ਹਾਂ ਨੂੰ ਰਾਸ਼ਟਰ ਦੀ ਸੇਵਾ ਦੇ ਬਿਨਾਂ ਥੱਕੇ, ਰੁੱਕੇ ਕੰਮ ਕਰਨ ਦੀ ਪ੍ਰੇਰਣਾ ਅਤੇ ਤਾਕਤ ਦਿੰਦੇ ਹਨ।


Tanu

Content Editor

Related News