PM ਮੋਦੀ ਨੇ ਦੇਸ਼ ਵਾਸੀਆਂ ਨੂੰ ਵਾਲਮੀਕਿ ਜਯੰਤੀ ਦੀ ਦਿੱਤੀ ਵਧਾਈ

Sunday, Oct 09, 2022 - 12:05 PM (IST)

PM ਮੋਦੀ ਨੇ ਦੇਸ਼ ਵਾਸੀਆਂ ਨੂੰ ਵਾਲਮੀਕਿ ਜਯੰਤੀ ਦੀ ਦਿੱਤੀ ਵਧਾਈ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ’ਤੇ ਆਡੀਓ ਕਲਿੱਪ ਜਾਰੀ ਕਰ ਕੇ ਆਪਣੇ ਸੰਦੇਸ਼ ’ਚ ਕਿਹਾ, ‘‘ਮਹਾਰਿਸ਼ੀ ਵਾਲਮੀਕਿ ਦਾ ਰਾਸ਼ਟਰ, ਸਭ ਤੋਂ ਵੱਧ ਮਾਂ ਭੂਮੀ ਨੂੰ ਮੰਨਣ ਦਾ ਨਾਅਰਾ ਸੀ। ਉੱਥੇ ਹੀ ਅੱਜ ਰਾਸ਼ਟਰ ਪਹਿਲਾਂ, ਇੰਡੀਆ ਪਹਿਲਾਂ ਦਾ ਸੰਕਲਪ ਦਾ ਮਜ਼ਬੂਤ ਆਧਾਰ ਹੈ। ਭਗਵਾਨ ਰਾਮ ਦੇ ਆਦਰਸ਼, ਰਾਮ ਦੇ ਸੰਸਕਾਰ ਜੇਕਰ ਅੱਜ ਭਾਰਤ ਦੇ ਕੋਨੇ-ਕੋਨੇ ’ਚ ਸਾਨੂੰ ਇਕ-ਦੂਜੇ ਨਾਲ ਜੋੜ ਰਹੇ ਹਨ ਤਾਂ ਇਸ ਦਾ ਬਹੁਤ ਸਾਰਾ ਸਿਹਰਾ ਵੀ ਮਹਾਰਿਸ਼ੀ ਵਾਲਮੀਕਿ ਜੀ ਨੂੰ ਹੀ ਜਾਂਦਾ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਦੀ ਦਿਲੋਂ ਵਧਾਈ ਦਿੰਦਾ ਹਾਂ।’’

 

 

ਪ੍ਰਧਾਨ ਮੰਤਰੀ ਨੇ ਇਸ ਤੋਂ ਇਲਾਵਾ ਪੈਗੰਬਰ ਮੁਹੰਮਦ ਦੀ ਜਯੰਤੀ ਮਿਲਾਦ-ਉਨ-ਨਬੀ ਦੇ ਮੌਕੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਬਾਬਤ ਟਵੀਟ ਕੀਤਾ,‘‘ਮਿਲਾਦ-ਉਨ-ਨਬੀ ਦੀ ਵਧਾਈ। ਇਹ ਮੌਕਾ ਸਾਡੇ ਸਮਾਜ ’ਚ ਸ਼ਾਂਤੀ, ਏਕਤਾ ਅਤੇ ਦਿਆਲਤਾ ਦੀ ਭਾਵਨਾ ਨੂੰ ਅੱਗੇ ਵਧਾਏ। ਈਦ ਮੁਬਾਰਕ।’’

PunjabKesari
 


author

Tanu

Content Editor

Related News