PM ਮੋਦੀ ਅੱਜ UAE ਦੌਰੇ 'ਤੇ ਜਾਣਗੇ, ਰਾਸ਼ਟਰਪਤੀ ਸ਼ੇਖ ਮੁਹੰਮਦ ਨਾਲ ਕਰਨਗੇ ਮੁਲਾਕਾਤ

Saturday, Jul 15, 2023 - 05:14 AM (IST)

PM ਮੋਦੀ ਅੱਜ UAE ਦੌਰੇ 'ਤੇ ਜਾਣਗੇ, ਰਾਸ਼ਟਰਪਤੀ ਸ਼ੇਖ ਮੁਹੰਮਦ ਨਾਲ ਕਰਨਗੇ ਮੁਲਾਕਾਤ

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਇਕ ਦਿਨਾ ਦੌਰੇ 'ਤੇ ਅੱਜ ਅਬੂ ਧਾਬੀ ਪਹੁੰਚਣ ਤੋਂ ਬਾਅਦ ਊਰਜਾ, ਖੁਰਾਕ ਸੁਰੱਖਿਆ ਅਤੇ ਰੱਖਿਆ ਖੇਤਰ ਫੋਕਸ ਦੇ ਖੇਤਰ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਦੋਵੇਂ ਰਣਨੀਤਕ ਭਾਈਵਾਲ ਇਤਿਹਾਸਕ ਵਪਾਰ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਪ੍ਰਗਤੀ ਦੀ ਸਮੀਖਿਆ ਕਰਨਗੇ।

ਇਹ ਵੀ ਪੜ੍ਹੋ : ਚੰਦਰਯਾਨ-3 ਦੇ ਸਫਲ ਲਾਂਚ 'ਤੇ NASA ਨੇ ਦਿੱਤੀ ਵਧਾਈ, ਯੂਰਪੀਅਨ ਸਪੇਸ ਏਜੰਸੀ ਨੇ ਵੀ ਕੀਤੀ ISRO ਦੀ ਪ੍ਰਸ਼ੰਸਾ

ਯੂਏਈ 'ਚ ਭਾਰਤ ਦੇ ਰਾਜਦੂਤ ਸੰਜੇ ਸੁਧੀਰ ਨੇ ਕਿਹਾ, “ਇਸ ਰਿਸ਼ਤੇ ਦੀ ਖ਼ੂਬਸੂਰਤੀ ਇਹ ਹੈ ਕਿ ਸਾਡੇ ਨੇਤਾ ਨਿਯਮਤ ਸੰਪਰਕ ਵਿੱਚ ਰਹੇ ਹਨ, ਇੱਥੋਂ ਤੱਕ ਕਿ ਕੋਵਿਡ ਦੌਰਾਨ ਵੀ, ਉਹ ਆਨਲਾਈਨ ਮਾਧਿਅਮਾਂ ਰਾਹੀਂ ਇਕ ਦੂਜੇ ਨਾਲ ਜੁੜੇ ਹੋਏ ਸਨ।” ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਨਵੀਂ ਊਰਜਾ ਦੇਣ ਵਾਲੇ ‘ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤਾ’ (ਸੀਈਪੀਏ) 'ਤੇ ਵੀ ਕੋਵਿਡ-19 ਮਹਾਮਾਰੀ ਦੌਰਾਨ ਹਸਤਾਖਰ ਕੀਤੇ ਗਏ ਸਨ।

ਇਹ ਵੀ ਪੜ੍ਹੋ : ਅਮਰੀਕਾ ਨੂੰ ਪਛਾੜ ਕੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਡਿਫੈਂਸ ਪਾਰਟਨਰ ਬਣਿਆ ਫਰਾਂਸ

ਸੁਧੀਰ ਨੇ ਕਿਹਾ, ''ਸਿਰਫ ਇਕ ਸਾਲ 'ਚ ਸਾਡੇ ਵਪਾਰ 'ਚ 19 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਹੁਣ ਕੁਲ ਵਪਾਰ 85 ਅਰਬ ਡਾਲਰ ਦੇ ਕਰੀਬ ਹੈ। ਸ਼ੁਰੂਆਤੀ ਟੀਚਾ 5 ਸਾਲਾਂ ਵਿੱਚ 100 ਬਿਲੀਅਨ ਅਮਰੀਕੀ ਡਾਲਰ ਸੀ।” ਪ੍ਰਧਾਨ ਮੰਤਰੀ ਮੋਦੀ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਗੱਲਬਾਤ ਕਰਨਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News