PM ਮੋਦੀ 2 ਤੋਂ 4 ਮਈ ਨੂੰ ਤਿੰਨ ਦੇਸ਼ਾਂ ਦੇ ਦੌਰੇ ’ਤੇ, ਜਰਮਨੀ ਤੋਂ ਕਰਨਗੇ ਯਾਤਰਾ ਦੀ ਸ਼ੁਰੂਆਤ

Wednesday, Apr 27, 2022 - 12:56 PM (IST)

PM ਮੋਦੀ 2 ਤੋਂ 4 ਮਈ ਨੂੰ ਤਿੰਨ ਦੇਸ਼ਾਂ ਦੇ ਦੌਰੇ ’ਤੇ, ਜਰਮਨੀ ਤੋਂ ਕਰਨਗੇ ਯਾਤਰਾ ਦੀ ਸ਼ੁਰੂਆਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਤੋਂ 4 ਮਈ ਦੌਰਾਨ ਜਰਮਨੀ, ਡੈਨਮਾਰਕ ਅਤੇ ਫਰਾਂਸ ਦੀ ਯਾਤਰਾ ’ਤੇ ਜਾਣਗੇ। ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਸਾਲ 2022 ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਦੀ ਸ਼ੁਰੂਆਤ ਜਰਮਨੀ ਤੋਂ ਕਰਨਗੇ। ਸਾਲ 2021 ’ਚ ਦੋਹਾਂ ਦੇਸ਼ਾਂ ਨੇ ਆਪਣੇ ਡਿਪਲੋਮੈਟ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾਈ ਹੈ। ਬਰਲਿਨ ’ਚ ਉਹ ਜਰਮਨੀ ਦੀ ਚਾਂਸਲਰ ਓਲਾਫ ਸਕੋਲਜ ਨਾਲ ਮੁਲਾਕਾਤ ਕਰਨਗੇ। ਦੋਵੇਂ ਨੇਤਾ ਇਕ ਬਿਜ਼ਨੈੱਸਮੈਨ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ, ਜਦਕਿ ਮੋਦੀ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਨਗੇ। 

ਇਸ ਤੋਂ ਬਾਅਦ ਮੋਦੀ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਪਹੁੰਚਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਫਰੇਡਰਿਕਸਨ ਨਾਲ ਦੋ-ਪੱਖੀ ਬੈਠਕ ਕਰਨਗੇ ਅਤੇ ਮਹਾਰਾਨੀ ਮਾਰਗਰੇਥੇ ਨਾਲ ਮੁਲਾਕਾਤ ਕਰਨਗੇ। ਭਾਰਤ ਅਤੇ ਡੈਨਮਾਰਕ ਵਿਚਾਲੇ ਗ੍ਰੀਨ ਰਣਨੀਤਕ ਸਾਂਝੇਦਾਰੀ ਹੈ। ਪ੍ਰਧਾਨ ਮੰਤਰੀ ਇਸ ਦੌਰਾਨ ਭਾਰਤ-ਡੈਨਮਾਰਕ ਬਿਜ਼ਨੈੱਸ ਫੋਰਮ ’ਚ ਸ਼ਾਮਲ ਹੋਣਗੇ ਅਤੇ ਭਾਰਤਵੰਸ਼ੀ ਭਾਈਚਾਰੇ ਨੂੰ ਸੰਬੋਧਿਤ ਕਰਨਗੇ। ਮੋਦੀ ਦੂਜੀ ਭਾਰਤ ਨੋਡਿਰਕ ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਤੋਂ ਇਲਾਵਾ ਆਈਸਲੈਂਡ, ਨਾਰਵੇ, ਸਵੀਡਨ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀਆਂ ਨੂੰ ਵੀ ਮਿਲਣਗੇ। 

ਵਾਪਸ ਪਰਤਦੇ ਸਮੇਂ 4 ਮਈ ਨੂੰ ਪ੍ਰਧਾਨ ਮੰਤਰੀ ਥੋੜ੍ਹੀ ਦੇਰ ਲਈ ਪੈਰਿਸ ’ਚ ਰੁਕਣਗੇ ਅਤੇ ਫਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕਰੋਂ ਨਾਲ ਮੁਲਾਕਾਤ ਕਰਨਗੇ। ਭਾਰਤ-ਫਰਾਂਸ ਡਿਪਲੋਮੈਟ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਦੋਹਾਂ ਨੇਤਾਵਾਂ ਵਿਚਾਲੇ ਰਣਨੀਤਕ ਸਾਂਝੇਦਾਰੀ ਦੇ ਇਕ ਮਹੱਤਵਪੂਰਨ ਏਜੰਡੇ ’ਤੇ ਗੱਲਬਾਤ ਹੋਵੇਗੀ।


author

Tanu

Content Editor

Related News