PM ਮੋਦੀ ਅੱਜ ਜਾਣਗੇ ਮੁੰਬਈ, 29,440 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

Saturday, Jul 13, 2024 - 02:27 AM (IST)

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੜਕ, ਰੇਲਵੇ ਅਤੇ ਬੰਦਰਗਾਹ ਖੇਤਰਾਂ ਨਾਲ ਸਬੰਧਤ 29,440 ਕਰੋੜ ਰੁਪਏ ਤੋਂ ਜ਼ਿਆਦਾ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਲਈ 13 ਜੁਲਾਈ ਨੂੰ ਮੁੰਬਈ ਦਾ ਦੌਰਾ ਕਰਨਗੇ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਕ ਪ੍ਰੈੱਸ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਸ਼ਾਮ ਕਰੀਬ 5.30 ਵਜੇ ਮੁੰਬਈ ਦੇ ਗੋਰੇਗਾਓਂ ਸਥਿਤ ਨੇਸਕੋ ਐਗਜ਼ੀਬਿਸ਼ਨ ਸੈਂਟਰ ਪਹੁੰਚਣਗੇ ਅਤੇ 29,400 ਕਰੋੜ ਰੁਪਏ ਤੋਂ ਵੱਧ ਦੇ ਸੜਕ, ਰੇਲਵੇ ਅਤੇ ਬੰਦਰਗਾਹ ਖੇਤਰਾਂ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ, ਪ੍ਰਚਾਰ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਸ਼ਾਮ ਕਰੀਬ 7 ਵਜੇ ਪ੍ਰਧਾਨ ਮੰਤਰੀ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਦੇ ਜੀ-ਬਲਾਕ ਵਿਚ ਆਈਐੱਨਐੱਸ ਟਾਵਰ ਦਾ ਉਦਘਾਟਨ ਕਰਨਗੇ।

ਇਹ ਵੀ ਪੜ੍ਹੋ : ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਲਿਫਟ 'ਚ ਫਸੀ ਔਰਤ, ਬਚਾਉਣ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ

ਪ੍ਰਧਾਨ ਮੰਤਰੀ 16,600 ਕਰੋੜ ਰੁਪਏ ਦੇ ਠਾਣੇ-ਬੋਰੀਵਲੀ ਸੁਰੰਗ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਠਾਣੇ ਅਤੇ ਬੋਰੀਵਲੀ ਦੇ ਵਿਚਕਾਰ, ਇਹ ਡਬਲ-ਟਿਊਬ ਸੁਰੰਗ ਸੰਜੇ ਗਾਂਧੀ ਨੈਸ਼ਨਲ ਪਾਰਕ ਦੇ ਹੇਠਾਂ ਤੋਂ ਲੰਘੇਗੀ, ਜੋ ਬੋਰੀਵਲੀ ਵੱਲ ਪੱਛਮੀ ਐਕਸਪ੍ਰੈਸਵੇਅ ਅਤੇ ਠਾਣੇ ਤੋਂ ਠਾਣੇ ਘੋੜਬੰਦਰ ਰੋਡ ਵਿਚਕਾਰ ਸਿੱਧਾ ਲਿੰਕ ਬਣਾਉਂਦੀ ਹੈ। ਪ੍ਰਾਜੈਕਟ ਦੀ ਕੁੱਲ ਲੰਬਾਈ 11.8 ਕਿਲੋਮੀਟਰ ਹੈ। ਇਸ ਨਾਲ ਠਾਣੇ ਤੋਂ ਬੋਰੀਵਲੀ ਤੱਕ ਦਾ ਸਫ਼ਰ 12 ਕਿਲੋਮੀਟਰ ਤੱਕ ਘੱਟ ਜਾਵੇਗਾ ਅਤੇ ਯਾਤਰਾ ਦੇ ਸਮੇਂ ਵਿਚ ਲਗਭਗ 1 ਘੰਟੇ ਦੀ ਬੱਚਤ ਹੋਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DILSHER

Content Editor

Related News