36 ਘੰਟਿਆਂ ’ਚ 5300 ਕਿੱਲੋਮੀਟਰ ਦੀ ਯਾਤਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ, 7 ਸ਼ਹਿਰਾਂ ਦਾ ਕਰਨਗੇ ਦੌਰਾ

Saturday, Apr 22, 2023 - 11:08 PM (IST)

36 ਘੰਟਿਆਂ ’ਚ 5300 ਕਿੱਲੋਮੀਟਰ ਦੀ ਯਾਤਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ, 7 ਸ਼ਹਿਰਾਂ ਦਾ ਕਰਨਗੇ ਦੌਰਾ

ਨਵੀਂ ਦਿੱਲੀ (ਏ. ਐੱਨ. ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਿਨਾਂ ਥੱਕੇ ਅਤੇ ਬਿਨਾਂ ਰੁਕੇ ਕੰਮ ਕਰਨ ਵਾਲੇ ਨੇਤਾ ਦੇ ਰੂਪ ’ਚ ਜਾਣਿਆ ਜਾਂਦਾ ਹੈ। ਉਹ 24 ਅਤੇ 25 ਅਪ੍ਰੈਲ ਨੂੰ 2 ਦਿਨਾ ਦੌਰੇ ’ਤੇ ਵੱਖ-ਵੱਖ ਸੂਬਿਆਂ ’ਚ ਜਾਣਗੇ। 

ਇਹ ਖ਼ਬਰ ਵੀ ਪੜ੍ਹੋ - AAP ਦਾ ਵਿਦਿਆਰਥੀ ਆਗੂ 1 ਕਰੋੜ ਦੀ ਵਸੂਲੀ ਦੇ ਦੋਸ਼ 'ਚ ਗ੍ਰਿਫ਼ਤਾਰ; ਪਾਰਟੀ ਨੇ ਕਿਹਾ, 'ਚੌਥੀ ਪਾਸ ਰਾਜਾ ਘਬਰਾ ਗਿਆ'

ਪ੍ਰਧਾਨ ਮੰਤਰੀ ਮੋਦੀ ਉੱਤਰ ’ਚ ਦਿੱਲੀ ਤੋਂ ਸ਼ੁਰੂ ਹੋ ਕੇ ਸਭ ਤੋਂ ਪਹਿਲਾਂ ਮੱਧ ਭਾਰਤ ਯਾਨੀ ਮੱਧ ਪ੍ਰਦੇਸ਼ ਦੀ ਯਾਤਰਾ ਕਰਨਗੇ। ਉਸ ਤੋਂ ਬਾਅਦ ਉਹ ਦੱਖਣ ’ਚ ਕੇਰਲ ਜਾਣਗੇ ਅਤੇ ਫਿਰ ਪੱਛਮ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰ ਨਗਰ ਹਵੇਲੀ ’ਚ ਉਨ੍ਹਾਂ ਦਾ ਦੌਰਾ ਹੋਵੇਗਾ। ਅੰਤ ’ਚ ਮੋਦੀ ਦਿੱਲੀ ਵਾਪਸ ਪਰਤਣਗੇ। ਉਹ 36 ਘੰਟਿਆਂ ’ਚ 7 ਸ਼ਹਿਰਾਂ ’ਚ ਵੱਖ-ਵੱਖ ਪ੍ਰੋਗਰਾਮਾਂ ’ਚ ਹਿੱਸਾ ਲੈਣਗੇ।

ਇਹ ਖ਼ਬਰ ਵੀ ਪੜ੍ਹੋ - ਪਿਆਕੜਾਂ ਲਈ ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਲਾਗੂ ਕੀਤਾ ਨਵਾਂ ਨਿਯਮ, ਮਿਲੇਗੀ ਰਾਹਤ

PM ਮੋਦੀ ਤਕਰੀਬਨ 5300 ਕਿੱਲੋਮੀਟਰ ਦੀ ਹੈਰਾਨ ਕਰਨ ਦੇਣ ਵਾਲੀ ਹਵਾਈ ਯਾਤਰਾ ਕਰਨਗੇ। ਵੇਖਿਆ ਜਾਵੇ ਤਾਂ ਭਾਰਤ ਦੀ ਲੰਬਾਈ ਉੱਤਰ ਤੋਂ ਦੱਖਣ ਤੱਕ ਲਗਭਗ 3200 ਕਿਲੋਮੀਟਰ ਹੈ। ਇਹ ਸਾਰੀ ਯਾਤਰਾ ਸਿਰਫ 36 ਘੰਟਿਆਂ ’ਚ ਪੂਰੀ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News