ਨਾ ਜਾਂਚ ਕਰਾਉਣਗੇ, ਨਾ ਜਵਾਬ ਦੇਣਗੇ, PM ਬਸ ਆਪਣੇ ''ਮਿੱਤਰ'' ਦਾ ਸਾਥ ਦੇਣਗੇ: ਰਾਹੁਲ

02/09/2023 11:47:40 AM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਲੋਕ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਬਿਆਨ ਦਿੱਤਾ, ਉਸ 'ਚ ਸੱਚਾਈ ਨਹੀਂ ਸੀ। ਉਹ ਕਾਰੋਬਾਰੀ ਗੌਤਮ ਅਡਾਨੀ ਦਾ ਬਚਾਅ ਕਰ ਰਹੇ ਹਨ। ਉਨ੍ਹਾਂ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾ ਜਾਂਚ ਕਰਾਉਣਗੇ, ਨਾ ਜਵਾਬ ਦੇਣਗੇ, ਬਸ ਆਪਣੇ ਮਿੱਤਰ ਦਾ ਸਾਥ ਦੇਣਗੇ। 

ਇਹ ਵੀ ਪੜ੍ਹੋ- ਲੋਕ ਸਭਾ 'ਚ PM ਮੋਦੀ ਬੋਲੇ- ਅੱਜ ਪੂਰੀ ਦੁਨੀਆ 'ਚ ਭਾਰਤ ਨੂੰ ਲੈ ਕੇ ਆਸ ਅਤੇ ਭਰੋਸਾ ਹੈ

ਰਾਹੁਲ ਨੇ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਸ਼ਣ 'ਚ ਸੱਚਾਈ ਨਹੀਂ ਹੈ। ਜੇਕਰ ਅਡਾਨੀ ਮਿੱਤਰ ਨਹੀਂ ਹੈ ਤਾਂ ਉਹ ਕਹਿ ਦਿੰਦੇ ਕਿ ਜਾਂਚ ਹੋਵੇਗੀ। ਰਾਹੁਲ ਨੇ ਅੱਗੇ ਕਿਹਾ ਕਿ ਸ਼ੇਲ ਕੰਪਨੀਆਂ ਅਤੇ ਬੇਨਾਮੀ ਜਾਇਦਾਦਾਂ ਕੌਮੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ। ਭਾਰਤ ਦੇ ਬੁਨਿਆਦੀ ਢਾਂਚੇ ਨਾਲ ਜੁੜਿਆ ਮੁੱਦਾ ਹੈ। ਇਹ ਬਹੁਤ ਵੱਡਾ ਘਪਲਾ ਹੈ। ਇਸ ਬਾਰੇ ਪ੍ਰਧਾਨ ਮੰਤਰੀ ਨੇ ਕੁਝ ਨਹੀਂ ਕਿਹਾ। ਮੈਂ ਸਮਝਦਾ ਹਾਂ ਇਸ ਦਾ ਕਾਰਨ।

ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣ ਵਾਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ 'ਇਨਾਇਤ', ਸ਼ਹੀਦ ਪਿਤਾ ਦੀ ਵਿਰਾਸਤ ਨੂੰ ਤੋਰੇਗੀ ਅੱਗੇ

ਰਾਹੁਲ ਨੇ ਟਵੀਟ ਕੀਤਾ ਕਿ ਨਾ ਜਾਂਚ ਕਰਾਉਣਗੇ, ਨਾ ਜਵਾਬ ਦੇਣਗੇ-ਪ੍ਰਧਾਨ ਮੰਤਰੀ ਜੀ ਬਸ ਆਪਣੇ ਮਿੱਤਰ ਦਾ ਸਾਥ ਦੇਣਗੇ। ਓਧਰ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਧਿਆਨ ਭਟਕਾਓ, ਬਦਨਾਮ ਕਰੋ, ਇਨਕਾਰ ਕਰੋ।

 

ਇਹ ਹੀ ਪ੍ਰਧਾਨ ਮੰਤਰੀ ਦੀ ਸ਼ੈਲੀ ਹੈ, ਜੋ ਸੰਸਦ 'ਚ ਉਨ੍ਹਾਂ ਦੇ ਜਵਾਬ 'ਚ ਨਜ਼ਰ ਆਈ। ਉਨ੍ਹਾਂ ਨੇ ਆਪਣੇ ਪਸੰਦੀਦਾ ਕਾਰੋਬਾਰੀ ਅਡਾਨੀ ਅਤੇ ਉਨ੍ਹਾਂ ਦੇ ਘਪਲਿਆਂ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਲੋਕ ਸਭਾ 'ਚ ਧੰਨਵਾਦ ਪ੍ਰਸਤਾਵ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਵਿਰੋਧੀ ਧਿਰ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਸੀ।

ਇਹ ਵੀ ਪੜ੍ਹੋ- ਲਾੜੀ ਬਣਨ ਜਾ ਰਹੀ ਹੈ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ, 500 ਸਾਲ ਪੁਰਾਣੇ ਸ਼ਾਹੀ ਕਿਲ੍ਹੇ 'ਚ ਲਵੇਗੀ ਸੱਤ ਫੇਰੇ


Tanu

Content Editor

Related News