ਵਿਸ਼ਵ ਦੇ ਵੱਖ-ਵੱਖ ਨੇਤਾਵਾਂ ਨਾਲ 3 ਦਿਨਾਂ 'ਚ 15 ਤੋਂ ਵੱਧ ਦੋ-ਪੱਖੀ ਬੈਠਕਾਂ ਕਰਨਗੇ PM ਮੋਦੀ

Friday, Sep 08, 2023 - 11:40 AM (IST)

ਵਿਸ਼ਵ ਦੇ ਵੱਖ-ਵੱਖ ਨੇਤਾਵਾਂ ਨਾਲ 3 ਦਿਨਾਂ 'ਚ 15 ਤੋਂ ਵੱਧ ਦੋ-ਪੱਖੀ ਬੈਠਕਾਂ ਕਰਨਗੇ PM ਮੋਦੀ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਤੋਂ ਐਤਵਾਰ ਦਰਮਿਆਨ ਜੀ-20 ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਆ ਰਹੇ ਵਿਸ਼ਵ ਦੇ ਵੱਖ-ਵੱਖ ਨੇਤਾਵਾਂ ਨਾਲ 15 ਤੋਂ ਵੱਧ ਦੋ-ਪੱਖੀ ਬੈਠਕਾਂ ਕਰਨਗੇ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ ਆਪਣੇ ਅਧਿਕਾਰਤ ਘਰ ਅਮਰੀਕੀ ਰਾਸ਼ਟਰਪਤੀ ਅਤੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਨਾਲ ਦੋ-ਪੱਖੀ ਬੈਠਕ ਕਰਨਗੇ। ਉਹ ਮਾਰੀਸ਼ਸ ਦੇ ਨੇਤਾ ਨਾਲ ਵੀ ਬੈਠਕ ਕਰਨਗੇ।

ਇਹ ਵੀ ਪੜ੍ਹੋ : 'ਇਕ ਦੇਸ਼, ਇਕ ਚੋਣ' ਦੀਆਂ ਤਿਆਰੀਆਂ 'ਚ ਲੱਗਣਗੇ 3 ਸਾਲ, 35 ਲੱਖ EVMs ਦੀ ਪਵੇਗੀ ਲੋੜ

ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਜੀ-20 ਪ੍ਰੋਗਰਾਮਾਂ 'ਚ ਹਿੱਸਾ ਲੈਣ ਤੋਂ ਇਲਾਵਾ ਬ੍ਰਿਟੇਨ, ਜਾਪਾਨ, ਜਰਮਨੀ ਅਤੇ ਇਟਲੀ ਦੇ ਨੇਤਾਵਾਂ ਨਾਲ ਦੋ-ਪੱਖੀ ਬੈਠਕਾਂ ਕਰਨਗੇ। ਸੂਤਰਾਂ ਨੇ ਦੱਸਿਆ ਕਿ ਪੀ.ਐੱਮ. ਮੋਦੀ ਐਤਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ ਨਾਲ ਦੁਪਹਿਰ ਦੇ ਭੋਜਨ 'ਤੇ ਬੈਠਕ ਕਰਨਗੇ। ਪ੍ਰਧਾਨ ਮੰਤਰੀ ਆਪਣੇ ਕੈਨੇਡਾ ਦੇ ਹਮਰੁਤਬਾ ਨਾਲ ਵੀ ਬੈਠਕ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਕੋਮੋਰੋਸ, ਤੁਰਕੀਏ, ਸੰਯੁਕਤ ਅਰਬ ਅਮੀਰਾਤ, ਦੱਖਣੀ ਕੋਰੀਆ, ਯੂਰਪੀ ਸੰਘ, ਬ੍ਰਾਜ਼ੀਲ ਅਤੇ ਨਾਈਜ਼ੀਰੀਆ ਦੇ ਨੇਤਾਵਾਂ ਨਾਲ ਵੀ ਦੋ-ਪੱਖੀ ਬੈਠਕਾਂ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News