PM ਮੋਦੀ ਅੱਜ ਵਾਰਾਣਸੀ ਦੇ ਡਾਕਟਰਾਂ ਅਤੇ ਹੈਲਥ ਵਰਕਰਾਂ ਨਾਲ ਕਰਣਗੇ ਗੱਲਬਾਤ
Friday, May 21, 2021 - 03:11 AM (IST)
ਨਵੀਂ ਦਿੱਲੀ - ਕੋਰੋਨਾ ਖ਼ਿਲਾਫ਼ ਜਾਰੀ ਜੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਦੇ ਨੇਤਾਵਾਂ ਅਤੇ ਅਫਸਰਾਂ ਨਾਲ ਲਗਾਤਾਰ ਬੈਠਕ ਕਰ ਰਹੇ ਹਨ। ਬੈਠਕਾਂ ਅਤੇ ਕੋਰੋਨਾ ਖ਼ਿਲਾਫ਼ ਸੰਘਰਸ਼ ਨੂੰ ਲੈ ਕੇ ਤਿਆਰੀਆਂ ਦਾ ਜਾਇਜਾ ਲੈਣ ਦੇ ਕ੍ਰਮ ਵਿੱਚ ਪੀ.ਐੱਮ. ਮੋਦੀ ਅੱਜ ਸ਼ੁੱਕਰਵਾਰ ਨੂੰ ਵਾਰਾਣਸੀ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਹੋਰ ਫਰੰਟਲਾਈਨ ਹੈਲਥ ਵਰਕਰਾਂ ਨਾਲ ਗੱਲਬਾਤ ਕਰਣਗੇ।
ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਸੂਚਨਾ ਦੇ ਅਨੁਸਾਰ, ਪੀ.ਐੱਮ. ਮੋਦੀ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਵਾਰਾਣਸੀ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਹੋਰ ਫਰੰਟਲਾਈਨ ਹੈਲਥ ਵਰਕਰਾਂ ਨਾਲ ਵੀਡੀਓ ਕਾਂਫਰੰਸਿੰਗ ਦੇ ਜ਼ਰੀਏ ਗੱਲਬਾਤ ਕਰਣਗੇ।
ਪ੍ਰਧਾਨ ਮੰਤਰੀ ਮੋਦੀ ਪੰਡਿਤ ਰਾਜਨ ਮਿਸ਼ਰਾ ਕੋਵਿਡ ਹਸਪਤਾਲ ਸਮੇਤ ਵਾਰਾਣਸੀ ਵਿੱਚ ਵੱਖ-ਵੱਖ ਕੋਵਿਡ ਹਸਪਤਾਲਾਂ ਦੇ ਕੰਮ ਕਾਰਜ ਦੀ ਸਮੀਖਿਆ ਕਰਣਗੇ, ਜਿਸ ਨੂੰ ਹਾਲ ਹੀ ਵਿੱਚ ਡੀ.ਆਰ.ਡੀ.ਓ. ਅਤੇ ਭਾਰਤੀ ਫੌਜ ਦੀਆਂ ਸੰਯੁਕਤ ਕੋਸ਼ਿਸ਼ਾਂ ਦੇ ਜ਼ਰੀਏ ਸ਼ੁਰੂ ਕੀਤਾ ਗਿਆ ਹੈ।
ਗੈਰ-ਕੋਵਿਡ ਹਸਪਤਾਲਾਂ ਦੀ ਕਰਣਗੇ ਸਮੀਖਿਆ
ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਵਿੱਚ ਕੋਵਿਡ ਦੀ ਦੂਜੀ ਲਹਿਰ ਤੋਂ ਨਜਿੱਠਣ ਲਈ ਚੱਲ ਰਹੀਆਂ ਕੋਸ਼ਿਸ਼ਾਂ ਅਤੇ ਭਵਿੱਖ ਦੀਆਂ ਤਿਆਰੀਆਂ 'ਤੇ ਵੀ ਚਰਚਾ ਕਰਣਗੇ। ਇਹੀ ਨਹੀਂ ਪੀ.ਐੱਮ. ਜ਼ਿਲ੍ਹੇ ਵਿੱਚ ਗੈਰ-ਕੋਵਿਡ ਹਸਪਤਾਲਾਂ ਦੇ ਕੰਮ ਕਾਰਜ ਦੀ ਵੀ ਸਮੀਖਿਆ ਕਰਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।