PM ਮੋਦੀ ਅੱਜ ਮੱਧ ਪ੍ਰਦੇਸ਼ 'ਚ ਕਰਨਗੇ ਚੋਣ ਪ੍ਰਚਾਰ

Tuesday, Nov 07, 2023 - 11:31 AM (IST)

PM ਮੋਦੀ ਅੱਜ ਮੱਧ ਪ੍ਰਦੇਸ਼ 'ਚ ਕਰਨਗੇ ਚੋਣ ਪ੍ਰਚਾਰ

ਮੱਧ ਪ੍ਰਦੇਸ਼- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਯਾਨੀ ਅੱਜ ਮੱਧ ਪ੍ਰਦੇਸ਼ 'ਚ ਚੋਣ ਪ੍ਰਚਾਰ ਕਰਨਗੇ। ਉਹ ਦੁਪਹਿਰ ਸਿੱਧੀ 'ਚ ਪਾਰਟੀ ਉਮੀਦਵਾਰਾਂ ਦੇ ਸਮਰਥਨ 'ਚ ਜਨ ਸਭਾ ਨੂੰ ਸੰਬੋਧਨ ਕਰਨਗੇ। ਉੱਥੇ ਹੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਵੀ ਮੰਗਲਵਾਰ ਨੂੰ ਖਰਗੋਨ ਅਤੇ ਇੰਦੌਰ 'ਚ ਜਨਸਭਾ ਕਰਨਗੇ। 

ਇਹ ਵੀ ਪੜ੍ਹੋ : ਦਿੱਲੀ-NCR 'ਚ 32 ਫ਼ੀਸਦੀ ਪਰਿਵਾਰ ਦੀਵਾਲੀ 'ਤੇ ਪਟਾਕੇ ਚਲਾਉਣ ਦੀ ਬਣਾ ਰਹੇ ਹਨ ਯੋਜਨਾ

ਪ੍ਰਦੇਸ਼ ਭਾਜਪਾ ਦੇ ਮੀਡੀਆ ਇੰਚਾਰਜ ਆਸ਼ੀਸ਼ ਅਗਰਵਾਲ ਅਨੁਸਾਰ ਸ਼੍ਰੀ ਨੱਢਾ ਖਰਗੋਨ ਜ਼ਿਲ੍ਹੇ ਦੇ ਬੜਵਾਹ 'ਚ ਜਨਸਭਾ ਸੰਬੋਧਨ ਕਰਨਗੇ। ਇਸ ਦੇ ਬਾਅਦ ਉਹ ਕਤਰਗਾਂਵ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਪਹੁੰਚ ਕੇ ਪਾਰਟੀ ਦੇ ਪੱਖ 'ਚ ਪ੍ਰਚਾਰ ਕਰਨਗੇ। ਉਹ ਸੜਕ ਮਾਰਗ ਤੋਂ ਹੀ ਇੰਦੌਰ ਜ਼ਿਲ੍ਹੇ ਦੇ ਮਹੂ ਵਿਧਾਨ ਸਭਾ ਖੇਤਰ 'ਚ ਪਹੁੰਚ ਕੇ ਚੋਣ ਸਭਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਬੈਤੂਲ ਜ਼ਿਲ੍ਹੇ ਦਾ ਦੌਰਾ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News