3 ਦੇਸ਼ਾਂ ਦੀ ਯਾਤਰਾ ਦੌਰਾਨ 25 ਪ੍ਰੋਗਰਾਮਾਂ ''ਚ ਹੋਣਗੇ ਸ਼ਾਮਲ PM ਮੋਦੀ : ਸਰਕਾਰੀ ਸੂਤਰ

Saturday, Apr 30, 2022 - 01:18 PM (IST)

3 ਦੇਸ਼ਾਂ ਦੀ ਯਾਤਰਾ ਦੌਰਾਨ 25 ਪ੍ਰੋਗਰਾਮਾਂ ''ਚ ਹੋਣਗੇ ਸ਼ਾਮਲ PM ਮੋਦੀ : ਸਰਕਾਰੀ ਸੂਤਰ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਮਈ ਤੋਂ 3 ਦੇਸ਼ਾਂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ 25 ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ ਅਤੇ ਤਿੰਨ ਦਿਨਾ ਯਾਤਰਾ ਦੌਰਾਨ ਉਨ੍ਹਾਂ ਦੇਸ਼ਾਂ 'ਚ ਉਹ ਲਗਭਗ 65 ਘੰਟੇ ਬਿਤਾਉਣਗੇ। ਸਰਕਾਰੀ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ 7 ਦੇਸ਼ਾਂ ਦੇ 8 ਨੇਤਾਵਾਂ ਨਾਲ ਦੋ-ਪੱਖੀ ਅਤੇ ਬਹੁ-ਪੱਖੀ ਬੈਠਕਾਂ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਹ 50 ਗਲੋਬਲ ਵਪਾਰੀਆਂ ਨਾਲ ਵੀ ਗੱਲਬਾਤ ਕਰਨਗੇ।

ਇਹ ਵੀ ਪੜ੍ਹੋ : ਪਨਵਿਕ ਗਰੁੱਪ ਆਸਟਰੇਲੀਆ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਪੀ.ਐੱਮ. ਮੋਦੀ 2 ਮਈ ਨੂੰ ਜਰਮਨੀ, ਡੈਨਮਾਰਕ ਅਤੇ ਫਰਾਂਸ ਦੀ ਤਿੰਨ ਦਿਨਾ ਯਾਤਰਾ 'ਤੇ ਰਵਾਨਾ ਹੋਣਗੇ। ਇਹ ਇਸ ਸਾਲ ਹੋਣ ਵਾਲੀ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਜਰਮਨੀ ਜਾਣਗੇ, ਉਸ ਤੋਂ ਬਾਅਦ ਡੈਨਮਾਰਗ ਅਤੇ ਫਿਰ 4 ਮਈ ਨੂੰ ਵਾਪਸੀ 'ਚ ਕੁਝ ਸਮੇਂ ਲਈ ਪੈਰਿਸ 'ਚ ਰੁਕਣਗੇ। ਸੂਤਰਾਂ ਨੇ ਦੱਸਿਆ ਕਿ ਮੋਦੀ ਜਰਮਨੀ ਅਤੇ ਡੈਨਮਾਰਕ 'ਚ ਇਕ-ਇਕ ਰਾਤ ਬਿਤਾਉਣਗੇ। ਉਨ੍ਹਾਂ ਦੀ ਯਾਤਰਾ ਅਜਿਹੇ ਸਮੇਂ ਹੋਵੇਗੀ, ਜਦੋਂ ਯੂਕ੍ਰੇਨ ਸੰਕਟ ਜਾਰੀ ਹੈ ਅਤੇ ਰੂਸ ਦੀ ਕਾਰਵਾਈ ਨੇ ਲਗਭਗ ਪੂਰੇ ਯੂਰਪ ਨੂੰ ਉਸ ਦੇ ਵਿਰੁੱਧ ਇਕਜੁਟ ਕਰ ਦਿੱਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News