ਬੱਚਿਆਂ ਨਾਲ ਬੱਚੇ ਬਣ ਜਾਂਦੇ ਹਨ ਮੋਦੀ ਜੀ, ਵੇਖੋ ਖ਼ੂਬਸੂਰਤ ਵੀਡੀਓ
Thursday, Nov 16, 2023 - 04:50 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੱਚਿਆਂ ਨਾਲ ਕਾਫੀ ਲਗਾਅ ਹੈ। ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ, ਉਹ ਬੱਚਿਆਂ ਨਾਲ ਮਸਤੀ ਕਰਨ ਦਾ ਕੋਈ ਵੀ ਮੌਕਾ ਨਹੀਂ ਗੁਆਉਂਦੇ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪ੍ਰਧਾਨ ਮੰਤਰੀ ਮੋਦੀ ਆਪਣੇ ਸਿਰ 'ਤੇ ਸਿੱਕਾ ਚਿਪਕਾ ਕੇ ਜਾਦੂ ਕਰਦਿਆਂ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਦੇ ਇਸ ਵੀਡੀਓ ਨੂੰ ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਯਾਤਰੀਆਂ ਲਈ ਖ਼ੁਸ਼ਖ਼ਬਰੀ; ਸਿਰਫ਼ ਇਕ ਘੰਟੇ 'ਚ ਪਹੁੰਚੋ ਅੰਮ੍ਰਿਤਸਰ ਤੋਂ ਸ਼ਿਮਲਾ, ਹਵਾਈ ਸੇਵਾ ਅੱਜ ਤੋਂ ਸ਼ੁਰੂ
बच्चों के साथ बच्चे बन जाते हैं मोदी जी... pic.twitter.com/UUOXT5oouX
— BJP (@BJP4India) November 16, 2023
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਵੀਡੀਓ ਪੋਸਟ ਕਰਦਿਆਂ ਲਿਖਿਆ ਕਿ ਮਾਸੂਮ ਬੱਚਿਆਂ ਨਾਲ ਆਨੰਦ ਦੇ ਕੁਝ ਪਲ! ਉਨ੍ਹਾਂ ਦੀ ਊਰਜਾ ਅਤੇ ਉਤਸ਼ਾਹ ਮਨ ਨੂੰ ਉਤਸ਼ਾਹ ਨਾਲ ਭਰ ਦਿੰਦੇ ਹਨ। ਪ੍ਰਧਾਨ ਮੰਤਰੀ ਆਵਾਸ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਇਕ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਪਰਿਵਾਰ ਨਾਲ ਬੱਚੇ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਨੇ ਮਿਲਣ ਆਏ ਬੱਚਿਆਂ ਨਾਲ ਖੂਬ ਮਸਤੀ ਕੀਤੀ। ਪ੍ਰਧਾਨ ਮੰਤਰੀ ਨੇ ਪਹਿਲਾਂ ਦੋਹਾਂ ਬੱਚਿਆਂ ਦੇ ਕੰਨ ਫੜ ਕੇ ਹਿਲਾਏ। ਇਸ ਤੋਂ ਬਾਅਦ ਇਕ ਸਿੱਕੇ ਨੂੰ ਸਿਰ 'ਤੇ ਚਿਪਕਾ ਬੱਚਿਆਂ ਨੂੰ ਇਕ ਟਰਿੱਕ ਵਿਖਾਇਆ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਵੀ ਅਜਿਹਾ ਕਰਨ ਨੂੰ ਕਿਹਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਅਕਸਰ ਛੋਟੇ ਬੱਚਿਆਂ ਨਾਲ ਇਸ ਛੋਟੇ ਜਿਹੇ ਖੇਡ ਦਾ ਆਨੰਦ ਲੈਂਦੇ ਵੇਖਿਆ ਗਿਆ ਹੈ।
ਇਹ ਵੀ ਪੜ੍ਹੋ- ਦੇਸ਼ ਦੇ ਹੀਰੋ ਬਣੇ ਸ਼ੰਮੀ ਨੇ ਸਾਂਝਾ ਕੀਤਾ ਜ਼ਿੰਦਗੀ ਦਾ ਕਿੱਸਾ, ਬੋਲੇ- ਕਦੇ ਖੁਦਕੁਸ਼ੀ ਦਾ ਵੀ ਆਇਆ ਸੀ ਖ਼ਿਆਲ
ਪ੍ਰਧਾਨ ਮੰਤਰੀ ਦੇ ਇਸ ਵੀਡੀਓ ਨੂੰ ਭਾਜਪਾ ਨੇ ਆਪਣੇ ਅਧਿਕਾਰਤ ਹੈਂਡਲ 'ਐਕਸ' 'ਤੇ ਪੋਸਟ ਕੀਤਾ ਹੈ। ਕੈਪਸ਼ਨ ਵਿਚ ਲਿਖਿਆ ਹੈ- ਬੱਚਿਆਂ ਨਾਲ ਬੱਚੇ ਬਣ ਜਾਂਦੇ ਹਨ ਮੋਦੀ ਜੀ। ਇਸ ਵੀਡੀਓ 'ਤੇ ਯੂਜ਼ਰ ਵੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਰੋਹਿਤ ਸਿਨਹਾ ਨਾਂ ਦੇ ਇਕ ਯੂਜ਼ਰ ਨੇ ਲਿਖਿਆ- ਆਪਣੇ ਦੇਸ਼ ਵਾਸੀਆਂ ਨੂੰ ਆਪਣਾ ਪਿਆਰ ਦਿੰਦੇ ਹੋਏ ਸਾਡੇ ਦੇਸ਼ ਦੇ ਸੱਚੇ ਪ੍ਰਧਾਨ ਸੇਵਕ, ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ-ਬਹੁਤ ਧੰਨਵਾਦ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8