ਜੀ-20 ਸੰਮੇਲਨ 'ਚ 'ਭਾਰਤ' ਦਾ ਪ੍ਰਤੀਨਿਧੀਤਵ ਕਰਨ ਵਾਲੇ ਨੇਤਾ ਵਜੋਂ ਕੀਤੀ ਗਈ PM ਮੋਦੀ ਦੀ ਪਛਾਣ

Saturday, Sep 09, 2023 - 12:22 PM (IST)

ਜੀ-20 ਸੰਮੇਲਨ 'ਚ 'ਭਾਰਤ' ਦਾ ਪ੍ਰਤੀਨਿਧੀਤਵ ਕਰਨ ਵਾਲੇ ਨੇਤਾ ਵਜੋਂ ਕੀਤੀ ਗਈ PM ਮੋਦੀ ਦੀ ਪਛਾਣ

ਨਵੀਂ ਦਿੱਲੀ (ਭਾਸ਼ਾ)- ਨਵੀਂ ਦਿੱਲੀ 'ਚ ਆਯੋਜਿਤ ਜੀ-20 ਸਿਖਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਛਾਣ 'ਭਾਰਤ' ਦਾ ਪ੍ਰਤੀਨਿਧੀਤੱਵ ਕਰਨ ਵਾਲੇ ਨੇਤਾ ਵਜੋਂ ਪੇਸ਼ ਕੀਤੀ ਗਈ ਹੈ। ਸਰਕਾਰ ਨੇ ਜੀ-20 ਦੇ ਕਈ ਅਧਿਕਾਰਤ ਦਸਤਾਵੇਜ਼ਾਂ 'ਚ ਦੇਸ਼ ਲਈ 'ਭਾਰਤ' ਸ਼ਬਦ ਦਾ ਇਸਤੇਮਾਲ ਕੀਤਾ ਹੈ। ਸੰਵਿਧਾਨ 'ਚ ਦੇਸ਼ ਲਈ 'ਇੰਡੀਆ' ਦੇ ਨਾਲ-ਨਾਲ 'ਭਾਰਤ' ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਇਹ ਇਕ ਸੋਚ ਸਮਝ ਕੇ ਲਿਆ ਗਿਆ ਫ਼ੈਸਲਾ ਹੈ। ਮੋਦੀ ਨੇ 'ਭਾਰਤ ਮੰਡਪਮ' ਜਦੋਂ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ, ਉਸ ਸਮੇਂ ਉਨ੍ਹਾਂ ਸਾਹਮਣੇ ਰੱਖੀ ਨਾਮ ਪੱਟਿਕਾ 'ਚ 'ਭਾਰਤ' ਲਿਖਿਆ ਸੀ।

ਇਹ ਵੀ ਪੜ੍ਹੋ : G20 'ਚ ਸ਼ਾਮਲ ਹੋਇਆ ਅਫ਼ਰੀਕੀ ਸੰਘ, ਮੈਂਬਰ ਦੇਸ਼ਾਂ ਨੇ ਤਾੜੀਆਂ ਨਾਲ PM ਮੋਦੀ ਦਾ ਪ੍ਰਸਤਾਵ ਕੀਤਾ ਸਵੀਕਾਰ

ਜੀ-20 ਦੇ ਪ੍ਰਤੀਨਿਧੀਆਂ ਅਤੇ ਹੋਰ ਮਹਿਮਾਨਾਂ ਨੂੰ 'ਪ੍ਰੈਜੀਡੈਂਟ ਆਫ਼ ਭਾਰਤ' ਦੇ ਨਾਮ ਨਾਲ ਰਾਤ ਦੇ ਭੋਜਨ 'ਚ ਸੱਦਾ ਭੇਜਿਆ ਗਿਆ ਹੈ। ਇਸ ਕਦਮ ਨੇ ਰਾਜਨੀਤਕ ਵਿਵਾਦ ਖੜ੍ਹਾ ਕਰ ਦਿੱਤਾ ਹੈ। ਵਿਰੋਧੀ ਦਲਾਂ ਦਾ ਦਾਅਵਾ ਹੈ ਕਿ ਸਰਕਾਰ ਵਿਰੋਧੀ ਧਿਰ ਦੇ 'ਇੰਡੀਆ' (ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕ ਇਨਕਲੂਸਿਵ ਅਲਾਇੰਸ) ਨਾਮ ਨਾਲ ਗਠਜੋੜ ਬਣਾਉਣ ਦੇ ਮੱਦੇਨਜ਼ਰ ਦੇਸ਼ ਦੇ ਨਾਮ ਨਾਲ 'ਇੰਡੀਆ' ਸ਼ਬਦ ਹਟਾਉਣਾ ਚਾਹੁੰਦੀ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 'ਭਾਰਤ' ਸ਼ਬਦ ਦੀ ਸੰਸਕ੍ਰਿਤੀ ਜੜ੍ਹਾਂ ਦਾ ਹਵਾਲਾ ਦਿੰਦੇ ਹੋਏ ਇਸ ਪ੍ਰਾਚੀਨ ਹਿੰਦੀ ਨਾਮ ਦੇ ਇਸਤੇਮਾਲ ਦੀ ਸ਼ਲਾਘਾ ਕੀਤੀ ਹੈ। ਕੁਝ ਨੇਤਾਵਾਂ ਨੇ ਦਾਅਵਾ ਕੀਤਾ ਕਿ ਅੰਗਰੇਜ਼ੀ ਨਾਮ 'ਇੰਡੀਆ' ਉਪਨਿਵੇਸ਼ੀ ਵਿਰਾਸਤ ਦਾ ਪ੍ਰਤੀਕ ਹੈ। ਫਿਲਹਾਲ ਭਾਜਪਾ 'ਭਾਰਤ ਬਨਾਮ ਇੰਡੀਆ' ਦੀ ਬਹਿਸ 'ਚ ਪੈਣ ਨਾਲ ਕਾਫ਼ੀ ਹੱਦ ਤੱਕ ਪਰਹੇਜ਼ ਕਰ ਰਹੀ ਹੈ। ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਸੰਵਿਧਾਨ 'ਚ ਦੇਸ਼ ਲਈ ਦੋਵੇਂ ਨਾਵਾਂ ਦਾ ਇਸਤੇਮਾਲ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News