PM ਮੋਦੀ ਨੇ ‘ਮਨ ਕੀ ਬਾਤ’ ਦੌਰਾਨ ਲੋਕਾਂ ਨੂੰ ਸਾਲ ’ਚ ਇਕ ਵਾਰ ‘ਨਦੀ ਉਤਸਵ’ ਮਨਾਉਣ ਦੀ ਕੀਤੀ ਅਪੀਲ

Sunday, Sep 26, 2021 - 12:31 PM (IST)

PM ਮੋਦੀ ਨੇ ‘ਮਨ ਕੀ ਬਾਤ’ ਦੌਰਾਨ ਲੋਕਾਂ ਨੂੰ ਸਾਲ ’ਚ ਇਕ ਵਾਰ ‘ਨਦੀ ਉਤਸਵ’ ਮਨਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ’ਚ ਨਦੀਆਂ ਨੂੰ ਬਚਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ‘ਵਿਸ਼ਵ ਨਦੀ ਦਿਵਸ’ ਮੌਕੇ ਦੇਸ਼ ਵਾਸੀਆਂ ਨੂੰ ‘ਨਦੀ ਉਤਸਵ’ ਮਨਾਉਣ ਦੀ ਅਪੀਲ ਕੀਤੀ। ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 81ਵੇਂ ਐਪੀਸੋਡ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,‘‘ਅਸੀਂ ਇੰਨੇ ਦਿਨ ਮਨਾਉਂਦੇ ਹਾਂ ਪਰ ਸਾਨੂੰ ਇਕ ਹੋਰ ਦਿਨ ਮਨਾਉਣਾ ਚਾਹੀਦਾ।’’ ਉਨ੍ਹਾਂ ਨੇ ਸਤੰਬਰ ਨੂੰ ਇਕ ਮਹੱਤਵਪੂਰਨ ਮਹੀਨਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਮਹੀਨਾ ਹੈ ਜਦੋਂ ਅਸੀਂ ਵਿਸ਼ਵ ਨਦੀ ਦਿਵਸ ਮਨਾਉਂਦੇ ਹਨ। ਪੀ.ਐੱਮ. ਮੋਦੀ ਨੇ ਕਿਹਾ ਸਾਡੇ ਇੱਥੇ ਕਿਹਾ ਗਿਆ ਹੈ- ਨਦੀਆਂ ਆਪਣਾ ਪਾਣੀ ਖ਼ੁਦ ਨਹੀਂ ਪੀਂਦੀਆਂ ਸਗੋਂ ਪਰੋਪਰਕਾਰ ਲਈ ਦਿੰਦੀਆਂ ਹਨ।’’ ਸਾਡੇ ਲਈ ਨਦੀਆਂ ਇਕ ਭੌਤਿਕ ਵਸਤੂ ਨਹੀਂ ਹਨ ਸਗੋਂ ਇਕ ਜੀਵਿਤ ਇਕਾਈ ਹੈ। ਇਸ ਲਈ ਅਸੀਂ ਨਦੀਆਂ ਨੂੰ ਮਾਂ ਕਹਿੰਦੇ ਹਨ। ਸਾਡੇ ਸ਼ਾਸਤਰਾਂ ’ਚ ਨਦੀਆਂ ’ਚ ਥੋੜ੍ਹਾ ਜਿਹਾ ਪ੍ਰਦੂਸ਼ਣ ਕਰਨ ਨੂੰ ਗਲਤ ਦੱਸਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ 2 ਅਕਤੂਬਰ ਨੂੰ ਖਾਦੀ ਉਤਪਾਦਾਂ ਦੀ ਰਿਕਾਰਡ ਖਰੀਦਦਾਰੀ ਕਰਨ ਦੀ ਅਪੀਲ ਕੀਤੀ।

PunjabKesari

ਸਿਆਚਿਨ ਗਲੇਸ਼ੀਅਰ ਦੀ ‘ਕੁਮਾਰ ਪੋਸਟ’ ’ਤੇ ਝੰਡਾ ਲਹਿਰਾਉਣ ਵਾਲੇ ਦਿਵਯਾਂਗਾਂ ਦੀ ਕੀਤੀ ਪ੍ਰਸ਼ੰਸਾ
ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ,‘‘ਕੁਝ ਹੀ ਦਿਨ ਪਹਿਲਾਂ ਸਿਆਚਿਨ ਦੇ ਤੰਗ ਇਲਾਕੇ ’ਚ 8 ਦਿਵਯਾਂਗਾਂ ਦੀ ਟੀਮ ਨੇ ਜੋ ਕਮਾਲ ਕਰ ਦਿਖਿਆ ਹੈ, ਉਹ ਹਰ ਦੇਸ਼ ਵਾਸੀ ਲਈ ਮਾਣ ਦੀ ਗੱਲ ਹੈ।’’ ਇਸ ਟੀਮ ਨੇ ਸਿਆਚਿਨ ਗਲੇਸ਼ੀਅਰ ਦੀ 15 ਹਜ਼ਾਰ ਫੁੱਟ ਤੋਂ ਵੱਧ ਦੀ ਉੱਚਾਈ ’ਤੇ ਸਥਿਤ ‘ਕੁਮਾਰ ਪੋਸਟ’ ’ਤੇ ਆਪਣਾ ਝੰਡਾ ਲਹਿਰਾ ਕੇ ਵਰਲਡ ਰਿਕਾਰਡ ਬਣਾ ਦਿੱਤਾ ਹੈ। ਇਨ੍ਹਾਂ ਜਾਂਬਾਜ਼ ਦਿਵਯਾਂਗਾਂ ਦੇ ਨਾਮ ਹਨ- ਮਹੇਸ਼ ਨੇਹਰਾ, ਉਤਰਾਖੰਡ ਦੇ ਅਕਸ਼ਤ ਰਾਵਤ, ਮਹਾਰਾਸ਼ਟਰ ਦੇ ਪੁਸ਼ਪਕ ਗਵਾਂਡੇ, ਹਰਿਆਣਾ ਦੇ ਅਜੇ ਕੁਮਾਰ, ਲੱਦਾਖ ਦੇ ਲੋਬਸਾਂਗ ਚੋਸਪੇਲ, ਤਾਮਿਲਨਾਡੂ ਦੇ ਮੇਜਰ ਦਵਾਰਕੇਸ਼, ਜੰਮੂ ਕਸ਼ਮੀਰ ਦੇ ਇਰਫ਼ਾਨ ਅਹਿਮਦ ਮੀਰ ਅਤੇ ਹਿਮਾਚਲ ਪ੍ਰਦੇਸ਼ ਦੀ ਚੋਨਜਿਨ ਐਨਗਮੋ। ਉਨ੍ਹਾਂ ਕਿਹਾ ਕਿ ਸਰੀਰ ਦੀਆਂ ਚੁਣੌਤੀਆਂ ਦੇ ਬਾਵਜੂਦ ਵੀ ਸਾਡੇ ਇਨ੍ਹਾਂ ਦਿਵਯਾਂਗਾਂ ਨੇ ਜੋ ਕਾਰਨਾਮਾ ਕਰ ਦਿਖਾਇਆ ਹੈ, ਉਹ ਪੂਰੇ ਦੇਸ਼ ਲਈ ਪ੍ਰੇਰਨਾ ਹੈ।
ਇਸ ਦੇ ਨਾਲ ਹੀ ਮਨ ਕੀ ਬਾਤ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਸਾਡੇ ਲੋਕਾਂ ਦੀ ਜ਼ਿੰਦਗੀ ਦਾ ਹਾਲ ਇਹ ਹੈ ਕਿ ਇਕ ਦਿਨ ’ਚ ਸੈਂਕੜੇ ਵਾਰ ਕੋਰੋਨਾ ਸ਼ਬਦ ਸਾਡੇ ਕੰਨ ’ਚ ਗੂੰਜਦਾ ਹੈ। 100 ਸਾਲਾਂ ’ਚ ਆਈ ਸਭ ਤੋਂ ਵੱਡੀ ਮਹਾਮਾਰੀ ਕੋਰੋਨਾ ਨੇ ਹਰ ਦੇਸ਼ਵਾਸੀ ਨੂੰ ਬਹੁਤ ਕੁਝ ਸਿਖਾਇਆ ਹੈ। ਸਾਡੇ ਦੇਸ਼ ’ਚ ਰਵਾਇਤੀ ਰੂਪ ਨਾਲ ਅਜਿਹੇ ਕੁਦਰਤੀ ਸਮਾਨ ਵੱਡੀ ਮਾਤਰਾ ’ਚ ਉਪਲੱਬਧ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ।


author

DIsha

Content Editor

Related News