''ਟਰੰਪ-ਮੋਦੀ ਦਾ ਸਾਂਝਾ ਭਾਸ਼ਣ ਦੋਹਾਂ ਦੇਸ਼ਾਂ ਦੇ ਦੋ-ਪੱਖੀ ਸਬੰਧਾਂ ਨੂੰ ਰੇਖਾਂਕਿਤ ਕਰਦੈ''

09/23/2019 12:02:05 PM

ਹਿਊਸਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 50,000 ਅਮਰੀਕੀ ਭਾਰਤੀ ਲੋਕਾਂ ਨੂੰ ਹਿਊਸਟਨ 'ਚ ਸੰਬੋਧਤ ਕਰਨਾ ਦੁਨੀਆ ਦੇ ਦੋ ਵੱਡੇ ਲੋਕਤੰਤਰੀ ਦੇਸ਼ਾਂ ਵਿਚਕਾਰ ਵਧ ਰਹੇ ਦੋ-ਪੱਖੀ ਸਬੰਧਾਂ ਨੂੰ ਰੇਖਾਂਕਿਤ ਕਰਦਾ ਹੈ। ਅਮਰੀਕਾ ਦੇ ਇਕ ਸਮਾਚਾਰ ਪੱਤਰ ਨੇ ਇਹ ਗੱਲ ਆਖੀ ਹੈ। 'ਦਿ ਵਾਲ ਸਟ੍ਰੀਟ ਜਨਰਲ' ਨੇ ਦੋਹਾਂ ਨੇਤਾਵਾਂ ਦੇ ਹਿਊਸਟਨ 'ਚ ਇਤਿਹਾਸਕ ਸੰਬੋਧਨ ਦੇ ਘੰਟਿਆਂ ਬਾਅਦ ਕਿਹਾ,''ਸਾਂਝੇ ਰੂਪ ਨਾਲ ਆਉਣਾ ਭਾਰਤ-ਅਮਰੀਕਾ ਵਿਚਕਾਰ ਵਧ ਰਹੇ ਰਣਨੀਤਕ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਦੋ ਵੱਡੇ ਲੋਕਤੰਤਰੀ ਦੇਸ਼ ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਚੀਨ ਦੀ ਹਕੂਮਤ ਦੀ ਲਾਲਸਾ 'ਤੇ ਲਗਾਮ ਲਗਾਉਣ ਲਈ ਅਹਿਮ ਹਨ।''

ਅਖਬਾਰ ਨੇ ਲਿਖਿਆ ਕਿ ਟਰੰਪ ਦੀ ਨਜ਼ਰ ਇਸ ਭਾਈਚਾਰੇ ਦੇ ਵਧ ਰਹੇ ਵੋਟਰਾਂ 'ਤੇ ਹੈ ਅਤੇ ਉਹ 2016 ਦੇ ਮੁਕਾਬਲੇ 2020 'ਚ ਇਸ ਭਾਈਚਾਰੇ ਦੀਆਂ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਚਾਹੁੰਦੇ ਹਨ। ਟਰੰਪ ਭਾਰਤੀ-ਅਮਰੀਕੀ ਲੋਕਾਂ ਨਾਲ ਜੁੜਨ ਤੋਂ ਮਿਲਣ ਵਾਲੇ ਲਾਭ ਨੂੰ ਸਮਝਦੇ ਹਨ ਕਿਉਂਕਿ ਇਸ ਭਾਈਚਾਰੇ ਦਾ ਯੋਗਦਾਨ 21ਵੀਂ ਸਦੀ 'ਚ ਦੋਵੇਂ ਦੇਸ਼ਾਂ ਦੀ ਤਰੱਕੀ ਲਈ ਮਹੱਤਵਪੂਰਣ ਹੈ। ਉੱਥੇ ਹੀ 'ਦਿ ਨਿਊਯਾਰਕ ਟਾਈਮਜ਼' ਨੇ ਲਿਖਿਆ ਕਿ ਇਹ ਰੈਲੀ ਇਕ ਤਰ੍ਹਾਂ ਦੋ ਨੇਤਾਵਾਂ ਨੂੰ ਨਾਲ ਲੈ ਆਈ ਹੈ। ਅਖਬਾਰ ਨੇ ਲਿਖਿਆ ਕਿ ਦੋਵੇਂ ਹੀ ਦੱਖਣ ਪੰਥੀ ਲੋਕਵਾਦ ਨੂੰ ਗਲੇ ਲਗਾ ਕੇ ਸੱਤਾ 'ਚ ਆਏ ਹਨ ਤੇ ਦੋਹਾਂ ਨੇ ਖੁਦ ਨੂੰ ਸਥਾਪਤ ਸੱਤਾ ਖਿਲਾਫ ਲੜ ਰਹੇ ਲੋਕਾਂ ਦਾ ਚੈਂਪੀਅਨ ਬਣ ਕੇ ਦਿਖਾਇਆ ਹੈ। ਇਸ ਦੇ ਨਾਲ ਹੀ ਇਸ ਅਖਬਾਰ ਨੇ ਇਹ ਵੀ ਕਿਹਾ ਹੈ ਕਿ ਚਾਹੇ ਮੋਦੀ ਟਰੰਪ ਨਾਲ ਹੋਵੇ ਪਰ ਟਰੰਪ ਲਈ ਭਾਰਤੀ-ਅਮਰੀਕੀ ਭਾਈਚਾਰੇ ਦਾ ਵੋਟ ਪਾਉਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਭਾਰਤੀ-ਅਮਰੀਕੀ ਜਨਤਾ ਡੈਮੋਕ੍ਰੇਟਿਕ ਪਾਰਟੀ (ਟਰੰਪ ਦੀ ਵਿਰੋਧੀ ਪਾਰਟੀ) ਦੇ ਉਮੀਦਵਾਰਾਂ ਲਈ ਵੋਟਿੰਗ ਕਰਦੇ ਹਨ।


Related News