PM ਮੋਦੀ ਨੇ ਆਪਣੇ ਸੋਸ਼ਲ ਮੀਡੀਆ DP ’ਚ ਲਹਿਰਾਇਆ ‘ਤਿਰੰਗਾ’, ਲੋਕਾਂ ਨੂੰ ਵੀ ਕੀਤੀ ਅਪੀਲ

Tuesday, Aug 02, 2022 - 10:22 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਡਿਸਪਲੇ ਤਸਵੀਰ (ਡੀਪੀ) ’ਤੇ ਮੰਗਲਵਾਰ ਯਾਨੀ ਕਿ ਅੱਜ ਤਿਰੰਗਾ ਲਾਇਆ ਅਤੇ ਲੋਕਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ’ਚ ਕਿਹਾ ਸੀ ਕਿ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਜਨ ਅੰਦੋਲਨ ’ਚ ਬਦਲ ਰਿਹਾ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ 2 ਅਗਸਤ ਤੋਂ 15 ਅਗਸਤ ਦਰਮਿਆਨ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਪ੍ਰੋਫਾਈਲ ਤਸਵੀਰ ਦੇ ਰੂਪ ’ਚ ‘ਤਿਰੰਗਾ’ ਲਾਉਣ ਨੂੰ ਕਿਹਾ ਸੀ। 

ਇਹ ਵੀ ਪੜ੍ਹੋ- ‘ਮਨ ਕੀ ਬਾਤ’ ’ਚ PM ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ- ਆਪਣੇ ਘਰ ’ਤੇ ਤਿਰੰਗਾ ਜ਼ਰੂਰ ਲਹਿਰਾਓ

 

ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘‘2 ਅਗਸਤ ਦਾ ਅੱਜ ਦਾ ਦਿਨ ਖ਼ਾਸ ਹੈ। ਜਦੋਂ ਅਸੀਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ, ਤਾਂ ਅਜਿਹੇ ’ਚ ਸਾਡਾ ਦੇਸ਼ ਤਿਰੰਗੇ ਦਾ ਸਨਮਾਨ ਕਰਨ ਦੀ ਸਮੂਹਿਕ ਮੁਹਿੰਮ ਤਹਿਤ ‘ਹਰ ਘਰ ਤਿਰੰਗਾ’ ਲਈ ਤਿਆਰ ਹੈ। ਮੈਂ ਮੇਰੇ ਸੋਸ਼ਲ ਮੀਡੀਆ ਪੇਜ਼ ’ਤੇ ਡੀਪੀ (ਡਿਸਪਲੇ ਤਸਵੀਰ) ਬਦਲ ਦਿੱਤੀ ਹੈ ਅਤੇ ਮੈਂ ਤੁਹਾਨੂੰ ਵੀ ਅਜਿਹਾ ਕਰਨ ਦੀ ਅਪੀਲ ਕਰਦਾ ਹਾਂ।’’ 

ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ਤਰਾ; 21 ਦਿਨ ਦਾ ਇਕਾਂਤਵਾਸ, ਮਾਸਕ ਵੀ ਲਾਜ਼ਮੀ, ਜਾਣੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਤਿਰੰਗੇ ਦਾ ਡਿਜ਼ਾਈਨ ਤਿਆਰ ਕਰਨ ਵਾਲੇ ਪਿੰਗਲੀ ਵੈਂਕਈਆ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੋਦੀ ਨੇ ਕਿਹਾ, ‘‘ਸਾਡਾ ਦੇਸ਼ ਤਿਰੰਗਾ ਦੇਣ ਦੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਹਮੇਸ਼ਾ ਕਰਜ਼ਦਾਰ ਰਹੇਗਾ। ਸਾਨੂੰ ਆਪਣੇ ਤਿਰੰਗੇ ’ਤੇ ਬਹੁਤ ਮਾਣ ਹੈ। ਮੈਂ ਕਾਮਨਾ ਕਰਦਾ ਹਾਂ ਕਿ ਤਿਰੰਗੇ ਤੋਂ ਤਾਕਤ ਅਤੇ ਪ੍ਰੇਰਣਾ ਲੈਂਦੇ ਹੋਏ ਅਸੀਂ ਰਾਸ਼ਟਰ ਦੀ ਤਰੱਕੀ ਲਈ ਕੰਮ ਕਰਦੇ ਰਹੀਏ।’’

ਇਹ ਵੀ ਪੜ੍ਹੋ- ਕੇਜਰੀਵਾਲ ਦਾ ਗੁਜਰਾਤ ਦੌਰਾ; ਟਵੀਟ ਕਰ ਕਿਹਾ- ਈਮਾਨਦਾਰੀ ਨਾਲ ਕੰਮ ਕਰੋ ਤਾਂ ਪੈਸੇ ਦੀ ਕਮੀ ਨਹੀਂ ਹੁੰਦੀ


Tanu

Content Editor

Related News