ਪੀ.ਐੱਮ. ਮੋਦੀ ਅੱਜ IIM ਸੰਬਲਪੁਰ ਦੇ ਸਥਾਈ ਕੈਂਪਸ ਦੀ ਰੱਖਣਗੇ ਨੀਂਹ
Saturday, Jan 02, 2021 - 01:31 AM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਜਾਣਕਾਰੀ ਦਿੱਤੀ ਕਿ ਉਹ ਸ਼ਨੀਵਾਰ ਨੂੰ ਓਡਿਸ਼ਾ ਦੇ ਆਈ.ਆਈ.ਐੱਮ. ਸੰਬਲਪੁਰ ਦੇ ਸਥਾਈ ਕੈਂਪਸ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਗਰਾਮ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਹ ਪ੍ਰੋਗਰਾਮ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਵੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਡਿਜ਼ੀਟਲ ਤਰੀਕੇ ਨਾਲ ਨੀਂਹ ਪੱਥਰ ਰੱਖਣਗੇ।
ਇਹ ਵੀ ਪੜ੍ਹੋ- ਨੋਇਡਾ 'ਚ RSS ਕਰਮਚਾਰੀ 'ਤੇ ਜਾਨਲੇਵਾ ਹਮਲਾ, ਭੜਕੇ ਲੋਕਾਂ ਨੇ ਕੀਤਾ ਥਾਣੇ ਦਾ ਘਿਰਾਉ
ਦੱਸ ਦਈਏ ਕਿ IIM ਸੰਬਲਪੁਰ ਦੇ ਸਥਾਈ ਕੈਂਪਸ ਦੇ ਨੀਂਹ ਪੱਥਰ ਪ੍ਰੋਗਰਾਮ ਵਿੱਚ ਓਡਿਸ਼ਾ ਦੇ ਰਾਜਪਾਲ, ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਕੇਂਦਰੀ ਸਿੱਖਿੱਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਤੋਂ ਇਲਾਵਾ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਪ੍ਰਤਾਪ ਚੰਦਰ ਸਾਰੰਗੀ ਵੀ ਮੌਜੂਦ ਰਹਿਣਗੇ।
ਨੀਂਹ ਪੱਥਰ ਪ੍ਰੋਗਰਾਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵੀਟ ਦੇ ਜ਼ਰੀਏ ਵਿਦਿਆਰਥੀਆਂ ਅਤੇ ਸਟਾਰਟ ਅਪ ਦੀ ਦੁਨੀਆ ਦੇ ਲੋਕਾਂ ਨਾਲ ਜੁੜਨ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ IIM ਸੰਸਥਾਨਾਂ ਦਾ ਵੱਡਾ ਯੋਗਦਾਨ ਹੈ ਅਤੇ ਦੇਸ਼ ਨੂੰ ਇਸ 'ਤੇ ਮਾਣ ਹੈ।
ਇਹ ਵੀ ਪੜ੍ਹੋ- ਵਿਵਾਦਿਤ ਬਿਆਨ ਤੋਂ ਬਾਅਦ ਰਵਨੀਤ ਬਿੱਟੂ ਖ਼ਿਲਾਫ਼ ਦਿੱਲੀ 'ਚ FIR ਦਰਜ
ਜਾਣਕਾਰੀ ਮੁਤਾਬਕ, IIM ਸੰਬਲਪੁਰ ਕੈਂਪਸ ਦਾ ਨਿਰਮਾਣ ਕੰਮ ਅਪ੍ਰੈਲ 2022 ਤੱਕ ਪੂਰਾ ਹੋ ਜਾਵੇਗਾ। ਇੱਥੇ ਬਣਨ ਵਾਲੀਆਂ ਸਾਰੀਆਂ ਇਮਾਰਤਾਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੀਆਂ। ਇਹ ਇਮਾਰਤਾਂ ਊਰਜਾ ਦੇ ਮਾਮਲੇ ਵਿੱਚ ਕਿਫਾਇਤੀ ਤਾਂ ਹੋਣਗੀਆਂ ਹੀ, ਨਾਲ ਹੀ ਗ੍ਰੀਨ ਸ਼੍ਰੇਣੀ ਦੀਆਂ ਹੋਣਗੀਆਂ ਅਤੇ ‘ਜੀ.ਆਰ.ਆਈ.ਐੱਚ.ਏ.’ ਦੇ ਮਾਨਕਾਂ ਦੇ ਸਮਾਨ ਹੋਣਗੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।