PM ਮੋਦੀ 24 ਅਕਤੂਬਰ ਨੂੰ ਗੁਜਰਾਤ ''ਚ ਤਿੰਨ ਪ੍ਰੋਜੈਕਟਾਂ ਦਾ ਕਰਣਗੇ ਉਦਘਾਟਨ

10/22/2020 11:07:31 PM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੀ 24 ਅਕਤੂਬਰ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਆਪਣੇ ਗ੍ਰਹਿ ਸੂਬਾ ਗੁਜਰਾਤ 'ਚ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਕਿ ਮੋਦੀ ਗੁਜਰਾਤ ਦੇ ਕਿਸਾਨਾਂ ਲਈ ਕਿਸਾਨ ਸੂਰਯੋਦਿਆ ਯੋਜਨਾ ਦੀ ਸ਼ੁਰੁਆਤ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੂਨਾਗੜ੍ਹ ਜ਼ਿਲ੍ਹੇ 'ਚ ਗਿਰਨਾਰ ਰੋਪਵੇ ਅਤੇ ਅਹਿਮਦਾਬਾਦ ਸਥਿਤ ਯੂ.ਐੱਨ. ਮੇਹਤਾ ਹਾਰਟ ਇੰਸਟੀਚਿਊਟ ਅਤੇ ਰਿਸਰਚ ਸੈਂਟਰ ਨਾਲ ਸੰਬੰਧ ਬੱਚਿਆਂ ਦੇ ਦਿਲ ਨਾਲ ਸਬੰਧਤ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਅਹਿਮਦਾਬਾਦ ਸਦਰ ਹਸਪਤਾਲ 'ਚ ਟੈਲੀ-ਕਾਰਡਿਓਲਾਜੀ ਲਈ ਮੋਬਾਈਲ ਐਪਲੀਕੇਸ਼ਨ ਸਹੂਲਤ ਦਾ ਵੀ ਉਦਘਾਟਨ ਕਰਨਗੇ।

ਸੌਰਾਸ਼ਟਰ ਖੇਤਰ ਦੇ ਜੂਨਾਗੜ ਨੇੜੇ ਗਿਰਨਾਰ ਪਹਾੜੀ 'ਤੇ ਹਾਲ ਹੀ 'ਚ ਰੋਪਵੇ ਬਣ ਕੇ ਤਿਆਰ ਹੋਇਆ ਹੈ। ਪਹਾੜੀ 'ਤੇ ਮਾਂ ਅੰਬੇ ਦਾ ਮੰਦਰ ਹੈ। ਲੱਗਭੱਗ 2.13 ਕਿਲੋਮੀਟਰ ਦੀ ਦੂਰੀ ਤੈਅ ਕਰ ਲੋਕ ਰੋਪਵੇ ਰਾਹੀਂ ਮੰਦਰ ਤੱਕ ਦਾ ਸਫਰ ਅੱਠ ਮਿੰਟ 'ਚ ਪੂਰਾ ਕਰ ਸਕਦੇ ਹਨ। ਇੱਕ ਅਧਿਕਾਰਕ ਬਿਆਨ ਮੁਤਾਬਕ ਇਸ ਰੋਪਵੇ ਦੇ ਜ਼ਰੀਏ ਪ੍ਰਤੀ ਘੰਟੇ 800 ਸਵਾਰੀਆਂ ਨੂੰ ਲਿਆਇਆ ਜਾ ਸਕਦਾ ਹੈ। ਇਹ ਪ੍ਰੋਜੈਕਟ 130 ਕਰੋੜ ਰੂਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ।

ਇਹ ਹੈ ਕਿਸਾਨ ਸੂਰਯੋਦਿਆ ਯੋਜਨਾ
ਗੁਜਰਾਤ ਸਰਕਾਰ ਨੇ ਸਿੰਚਾਈ ਲਈ ਦਿਨ ਦੇ ਸਮੇਂ ਬਿਜਲੀ ਦੀ ਸਪਲਾਈ ਯਕੀਨੀ ਕਰਨ ਦੇ ਮਕਸਦ ਨਾਲ ਹਾਲ ਹੀ 'ਚ ਕਿਸਾਨ ਸੂਰਯੋਦਿਆ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦੇ ਤਹਿਤ ਕਿਸਾਨਾਂ ਨੂੰ ਸਵੇਰੇ ਪੰਜ ਵਜੇ ਤੋਂ ਰਾਤ ਨੌਂ ਵਜੇ ਤੱਕ ਬਿਜਲੀ ਦੀ ਸਪਲਾਈ ਕੀਤੇ ਜਾਣ ਦਾ ਪ੍ਰਬੰਧ ਹੈ।


Inder Prajapati

Content Editor

Related News