ਮੋਦੀ ਕੈਬਨਿਟ ਦਾ ਇਸ ਹਫਤੇ ਹੋ ਸਕਦੈ ਵਿਸਥਾਰ, ਅੱਜ PM ਦੇ ਘਰ ਹੋਵੇਗੀ ਵੱਡੀ ਬੈਠਕ

Tuesday, Jul 06, 2021 - 05:27 AM (IST)

ਮੋਦੀ ਕੈਬਨਿਟ ਦਾ ਇਸ ਹਫਤੇ ਹੋ ਸਕਦੈ ਵਿਸਥਾਰ, ਅੱਜ PM ਦੇ ਘਰ ਹੋਵੇਗੀ ਵੱਡੀ ਬੈਠਕ

ਨਵੀਂ ਦਿੱਲੀ - ਕੈਬਨਿਟ ਵਿਸਥਾਰ ਤੋਂ ਪਹਿਲਾਂ ਪੀ.ਐੱਮ. ਮੋਦੀ ਦੇ ਘਰ ਮੰਗਲਵਾਰ ਸ਼ਾਮ ਨੂੰ ਵੱਡੀ ਬੈਠਕ ਹੋਣ ਵਾਲੀ ਹੈ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਜੇ.ਪੀ. ਨੱਡਾ, ਰਾਜਨਾਥ ਸਿੰਘ, ਨਿਰਮਲਾ ਸੀਤਾਰਮਣ, ਧਰਮੇਂਦਰ ਪ੍ਰਧਾਨ, ਪਿਊਸ਼ ਗੋਇਲ, ਪ੍ਰਹਿਲਾਦ ਜੋਸ਼ੀ ਅਤੇ ਨਰੇਂਦਰ ਸਿੰਘ ਤੋਮਰ ਮੌਜੂਦ ਰਹਿਣਗੇ। ਦੋ ਹਫ਼ਤੇ ਪਹਿਲਾਂ ਹੀ ਸਾਰੇ ਮੰਤਰੀਆਂ ਦੇ ਮੰਤਰਾਲੇ ਦੇ ਕੰਮਕਾਜ ਦੀ ਸਮੀਖਿਆ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ  ਮੰਤਰਾਲਾ ਦੀ ਯੋਜਨਾ ਨੂੰ ਲੈ ਕੇ ਰਿਪੋਰਟ ਮੰਗੀ ਗਈ ਸੀ। ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ 20 ਜੂਨ ਨੂੰ ਆਪਣੇ ਸੀਨੀਅਰ ਮੰਤਰੀਆਂ ਨਾਲ ਬੈਠ ਕੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਗਏ ਕੰਮ ਦੀ ਸਮੀਖਿਆ ਕੀਤੀ ਸੀ।

ਇਹ ਵੀ ਪੜ੍ਹੋ: CISCE ਨੇ ਘਟਾਇਆ 10ਵੀਂ ਅਤੇ 12ਵੀਂ ਦਾ ਸਿਲੇਬਸ, ਕੋਵਿਡ ਕਾਰਨ ਲਿਆ ਫੈਸਲਾ

ਕੇਂਦਰ ਸਰਕਾਰ ਵਿੱਚ ਵੱਡੇ ਬਦਲਾਅ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀ ਹਨ। ਮੋਦੀ ਕੈਬਨਿਟ ਦਾ ਇਸ ਹਫਤੇ ਵਿਸਥਾਰ ਹੋ ਸਕਦਾ ਹੈ। ਪੀ.ਐੱਮ. ਮੋਦੀ ਇਸ ਨੂੰ ਲੈ ਕੇ ਬੀਜੇਪੀ ਪ੍ਰਧਾਨ ਜੇ.ਪੀ. ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਬੈਠਕ ਕਰ ਚਰਚਾ ਕਰ ਚੁੱਕੇ ਹਨ। ਮੋਦੀ ਮੰਤਰੀ ਮੰਡਲ ਦਾ ਵਿਸਥਾਰ 7 ਜਾਂ 8 ਜੁਲਾਈ ਨੂੰ ਹੋ ਸਕਦਾ ਹੈ। ਸੰਤੋਸ਼ਜਨਕ ਕੰਮ ਨਹੀਂ ਕਰਣ ਵਾਲੇ ਮੰਤਰੀਆਂ ਨੂੰ ਹਟਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ’ਚ ਮਾਸਕ ਪਹਿਨਣ ਅਤੇ ਇੱਕ ਮੀਟਰ ਦੀ ਦੂਰੀ ਬਣਾਈ ਰੱਖਣਾ ਨਹੀਂ ਹੋਵੇਗਾ ਲਾਜ਼ਮੀ

ਮੰਨਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਦੇ ਕਈ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ। ਮੋਦੀ ਸਰਕਾਰ-2 ਦੇ ਗਠਨ ਨੂੰ ਦੋ ਸਾਲ ਤੋਂ ਜ਼ਿਆਦਾ ਸਮੇਂ ਬਾਅਦ ਹੋਣ ਜਾ ਰਹੇ ਮੰਤਰੀ ਮੰਡਲ ਵਿਸਥਾਰ 'ਤੇ ਪੰਜ ਸੂਬਿਆਂ ਵਿੱਚ ਚੋਣਾਂ ਨੂੰ ਵੇਖਦੇ ਹੋਏ ਉੱਥੇ ਦੇ ਜਾਤੀ ਅਤੇ ਰਾਜਨੀਤਿਕ ਸਮੀਕਰਨ ਦੀ ਛਾਪ ਵੀ ਨਜ਼ਰ ਆ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਮੋਦੀ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਐੱਨ.ਡੀ.ਏ. ਦੀ ਗੱਠਜੋੜ ਸਾਥੀ ਜਨਤਾ ਦਲ ਯੂਨਾਇਟੇਡ ਅਤੇ ਲੋਕ ਜਨਸ਼ਕਤੀ ਪਾਰਟੀ (ਐੱਲ.ਜੇ.ਪੀ.) ਦੇ ਪਾਰਸ ਧਿਰ ਦੇ ਨੇਤਾਵਾਂ ਨੂੰ ਵੀ ਜਗ੍ਹਾ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਬਲੈਕ ਫੰਗਸ ਤੋਂ ਬਾਅਦ ਹੁਣ ਹੱਡੀਆਂ ਗਲਾਉਣ ਵਾਲੀ ਬੀਮਾਰੀ ਦਾ ਹਮਲਾ, ਮੁੰਬਈ ’ਚ ਮਿਲੇ 3 ਮਰੀਜ਼

ਇਨ੍ਹਾਂ ਨੂੰ ਬਣਾਇਆ ਜਾ ਸਕਦਾ ਹੈ ਮੰਤਰੀ
ਮੋਦੀ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਕਾਂਗਰਸ ਛੱਡਕੇ ਬੀਜੇਪੀ ਵਿੱਚ ਆਏ ਜੋਤੀਰਾਦਿਤਿਆ ਸਿੰਧਿਆ ਨੂੰ ਜਗ੍ਹਾ ਮਿਲ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਬਿਹਾਰ ਦੇ ਸਾਬਕਾ ਡਿਪਟੀ ਸੀ.ਐੱਮ. ਸੁਸ਼ੀਲ ਕੁਮਾਰ ਮੋਦੀ, ਵਰੁਣ ਗਾਂਧੀ, ਪ੍ਰਵੀਣ ਨਿਸ਼ਾਦ, ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ ਅਤੇ ਸੰਤੋਸ਼ ਕੁਸ਼ਵਾਹਾ ਦੇ ਨਾਲ ਹੀ ਆਪਣਾ ਦਲ ਦੀ ਅਨੁਪ੍ਰਿਆ ਪਟੇਲ ਨੂੰ ਵੀ ਮੰਤਰੀ ਮੰਡਲ ਵਿੱਚ ਜਗ੍ਹਾ ਦਿੱਤੀ ਜਾ ਸਕਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News