ਪੀ.ਐੱਮ. ਮੋਦੀ ਅੱਜ ਬਿਹਾਰ ''ਚ 4 ਜਨ ਸਭਾਵਾਂ ਨੂੰ ਕਰਨਗੇ ਸੰਬੋਧਿਤ

Sunday, Nov 01, 2020 - 01:46 AM (IST)

ਪੀ.ਐੱਮ. ਮੋਦੀ ਅੱਜ ਬਿਹਾਰ ''ਚ 4 ਜਨ ਸਭਾਵਾਂ ਨੂੰ ਕਰਨਗੇ ਸੰਬੋਧਿਤ

ਪਟਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਦੇਸ਼ 'ਚ ਚਾਰ ਰੈਲੀਆਂ ਨੂੰ ਸੰਬੋਧਿਤ ਕਰਨਗੇ। ਭਾਜਪਾ ਦੇ ਪ੍ਰਦੇਸ਼ ਮੁੱਖ ਦਫਤਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਮੋਦੀ ਐਤਵਾਰ ਨੂੰ ਛਪਰਾ, ਸਮਸਤੀਪੁਰ, ਮੋਤੀਹਾਰੀ ਅਤੇ ਬਗਹਾ 'ਚ ਵੱਖ-ਵੱਖ ਰੈਲੀਆਂ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਐਤਵਾਰ ਨੂੰ ਆਪਣੇ ਰੈਲੀ ਸੰਬੋਧਨ ਦੀ ਸ਼ੁਰੂਆਤ ਪ੍ਰਦੇਸ਼ ਦੀ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ ਦੇ ਪ੍ਰਮੁੱਖ ਲਾਲੂ ਪ੍ਰਸਾਦ ਦੇ ਰਾਜਨੀਤਕ ਗੜ੍ਹ ਛਪਰਾ ਤੋਂ ਕਰਨਗੇ।

ਛਪਰਾ ਤੋਂ ਬਾਅਦ ਉਹ ਸਮਸਤੀਪੁਰ ਜਾਣਗੇ ਅਤੇ ਉੱਥੇ ਦੇ ਹਾਉਸਿੰਗ ਬੋਰਡ ਮੈਦਾਨ 'ਚ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ। ਜਾਣਕਾਰੀ ਦੇ ਅਨੁਸਾਰ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਤੀਹਾਰੀ ਦੇ ਗਾਂਧੀ ਮੈਦਾਨ 'ਚ ਅਤੇ​ ਫਿਰ ਬਗਹਾ ਦੇ ਬਾਬਾ ਭੂਤਨਾਥ ਕਾਲਜ ਮੈਦਾਨ 'ਚ ਇੱਕ ਰੈਲੀ ਨੂੰ ਸੰਬੋਧਿਤ ਕਰਨ ਦੇ ਨਾਲ ਹੀ ਐਤਵਾਰ ਨੂੰ ਉਹ ਪ੍ਰਦੇਸ਼ 'ਚ ਆਪਣੀ ਪ੍ਰਚਾਰ ਮੁਹਿੰਮ ਦੀ ਸਮਾਪਤੀ ਕਰਨਗੇ।
 


author

Inder Prajapati

Content Editor

Related News