ਛੱਤੀਸਗੜ੍ਹ: ਚੋਣ ਰੈਲੀ 'ਚ PM ਮੋਦੀ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ

Friday, Nov 16, 2018 - 01:30 PM (IST)

ਛੱਤੀਸਗੜ੍ਹ: ਚੋਣ ਰੈਲੀ 'ਚ PM ਮੋਦੀ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ

ਛੱਤੀਸਗੜ੍ਹ-ਮੱਧਪ੍ਰਦੇਸ਼ 'ਚ ਚੋਣ ਰੈਲੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਅੰਬਿਕਾਪੁਰ 'ਚ ਰੈਲੀ ਨੂੰ ਸੰਬੋਧਿਤ ਕੀਤਾ। ਇਸ ਤੋਂ ਬਾਅਦ ਉਹ ਮੱਧ ਪ੍ਰਦੇਸ਼ ਦੇ ਗਵਾਲੀਅਰ ਅਤੇ ਸ਼ਾਹਡੋਲ 'ਚ ਰੈਲੀਆਂ ਨੂੰ ਸੰਬੋਧਿਤ ਕਰਨਗੇ।ਛੱਤੀਸਗੜ੍ਹ ਦੇ ਅੰਬਿਕਾਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂਵੀ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆਂ। ਉਨ੍ਹਾਂ ਨੇ ਕਿਹਾ ਕਿ ਰਾਜਦਰਬਾਰੀ ਇਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲੇ ਪੜਾਅ 'ਚ ਵਿਕਾਸ ਦੇ ਲਈ ਵੋਟਾਂ ਪੈ ਚੁੱਕੀਆਂ ਹਨ।

ਪੀ. ਐੱਮ. ਮੋਦੀ ਦੇ ਪ੍ਰੋਗਰਾਮ ਨੂੰ ਲੈ ਕੇ ਭਾਜਪਾ ਦੁਆਰਾ ਵਿਆਪਕ ਰੈਲੀਆਂ ਦੀ ਤਿਆਰੀਆਂ ਕੀਤੀਆਂ ਗਈਆਂ ਹਨ। ਪੀ. ਜੀ. ਕਾਲਜ ਗਰਾਊਂਡ 'ਚ ਵਿਸ਼ਾਲ ਡੋਮ ਅਤੇ ਪੰਡਾਲ ਬਣਾਇਆ ਗਿਆ ਹੈ। ਭਾਜਪਾ ਅਹੁਦੇਦਾਰ ਦੇ ਅਨੁਸਾਰ ਇਸ ਡੋਮ ਅਤੇ ਪੰਡਾਲ 'ਚ ਲਗਭਗ 80 ਹਜ਼ਾਰ ਤੋਂ ਲੈ ਕੇ 1 ਲੱਖ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ ਪੀ. ਐੱਮ. ਦੀ ਸੁਰੱਖਿਆ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਨਰਿੰਦਰ ਮੋਦੀ ਦਾ ਹੈਲੀਕਾਪਟਰ ਉਤਰਨ ਲਈ ਗਾਂਧੀ ਸਟੇਡੀਅਮ 'ਚ ਹੇਲੀਪੈਡ ਬਣਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਨਰਿੰਦਰ ਮੋਦੀ ਪਹਿਲਾਂ ਅੰਬਿਕਾਪੁਰ 'ਚ 5 ਸਾਲ ਪਹਿਲਾਂ ਆਏ ਸੀ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸੀ ਅਤੇ ਪੀ. ਐੱਮ. ਲਈ ਵੋਟਿੰਗ ਸੀ। ਪੀ. ਐੱਮ. ਦੇ ਦੌਰੇ ਨੂੰ ਲੈ ਕੇ ਅੰਬਿਕਾਪੁਰ ਪਹੁੰਚੇ ਸੀ. ਐੱਮ. ਡਾ.ਰਮਨ ਸਿੰਘ ਨੇ ਕਿਹਾ ਹੈ ਕਿ ਉਹ ਜਦੋਂ ਵੀ ਅੰਬਿਕਾਪੁਰ ਆਉਂਦੇ ਹੈ ਤਾਂ ਕੇਂਦਰ ਅਤੇ ਸੂਬੇ 'ਚ ਬੀ. ਜੇ. ਪੀ. ਦੀ ਸਰਕਾਰ ਬਣ ਜਾਂਦੀ ਹੈ।


author

Iqbalkaur

Content Editor

Related News