PM ਮੋਦੀ ਨੇ ਟਰੰਪ ਨਾਲ ਗੱਲ ਕਰ ਕਿਹਾ- ਸਰਹੱਦ ਪਾਰ ਅੱਤਵਾਦ 'ਤੇ ਰੋਕ ਲਗਾਉਣਾ ਜ਼ਰੂਰੀ

Monday, Aug 19, 2019 - 08:30 PM (IST)

PM ਮੋਦੀ ਨੇ ਟਰੰਪ ਨਾਲ ਗੱਲ ਕਰ ਕਿਹਾ- ਸਰਹੱਦ ਪਾਰ ਅੱਤਵਾਦ 'ਤੇ ਰੋਕ ਲਗਾਉਣਾ ਜ਼ਰੂਰੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕਰੀਬ 30 ਮਿੰਟ ਤਕ ਖੇਤਰੀ ਮਾਮਲਿਆਂ 'ਤੇ ਟਰੰਪ ਨਾਲ ਗੱਲ ਕੀਤੀ। ਇਸ ਦੌਰਾਨ ਪੀ.ਐੱਮ. ਮੋਦੀ ਨੇ ਪਾਕਿਸਤਾਨ ਦਾ ਨਾਂ ਲਏ ਬਗੈਰ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਸਰਹੱਦ ਪਾਰ ਅੱਤਵਾਦ ਤੇ ਰੋਕ ਲਗਾਉਣਾ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਤਵਾਦ ਤੇ ਹਿੰਸਾ ਮੁਕਤ ਖੇਤਰੀ ਸ਼ਾਂਤੀ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਰਤ ਖਿਲਾਫ ਕੁਝ ਨੇਤਾਵਾਂ ਦਾ ਬਿਆਨ ਸ਼ਾਂਤੀ ਲਈ ਖਤਰਾ ਹੈ। ਦੋਹਾਂ ਨੇਤਾਵਾਂ ਵਿਚਾਲੇ ਖੇਤਰੀ ਤੇ ਦੋ-ਪੱਖੀ ਮਾਮਲਿਆਂ 'ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਨੇ ਟਰੰਪ ਨਾਲ ਓਸਾਕਾ 'ਚ ਹੋਈ ਮੁਲਾਕਾਤ ਨੂੰ ਵੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬੀ, ਅਸਿੱਖਿਆ, ਬੀਮਾਰੀ ਨਾਲ ਲੜਨ ਲਈ ਭਾਰਤ ਹਰ ਕਿਸੇ ਦੇ ਸਹਿਯੋਗ ਲਈ ਹਮੇਸ਼ਾ ਤਿਆਰ ਹੈ।

ਜ਼ਿਕਰਯੋਗ ਹੈ ਕਿ ਜੰੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨਾਲ ਫੋਨ 'ਤੇ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਟਰੰਪ ਨਾਲ ਗੱਲ ਕਰਕੇ ਜੰਮੂ ਕਸ਼ਮੀਰ 'ਤੇ ਆਪਣੇ ਹੰਝੂ ਵਹਾ ਚੁੱਕੇ ਹਨ। ਉਥੇ ਹੀ ਟਰੰਪ ਨੇ ਜੰਮੂ-ਕਸ਼ਮੀਰ ਮਾਮਲੇ 'ਤੇ ਪਾਕਿਸਤਾਨ ਤੋਂ ਸੰਜਮ ਵਰਤਣ ਲਈ ਕਿਹਾ ਹੈ।


author

Inder Prajapati

Content Editor

Related News