ਕੋਰੋਨਾ ਆਫ਼ਤ ’ਚ ਵੀ ਕਿਸਾਨਾਂ ਨੇ ਤਰੱਕੀ ਕੀਤੀ, ਅੱਗੇ ਵਧੇ: ਨਰਿੰਦਰ ਮੋਦੀ
Sunday, May 30, 2021 - 02:08 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਇਕ ਪਾਸੇ ਕਿਸਾਨਾਂ ਨੇ ਰਿਕਾਰਡ ਉਤਪਾਦਨ ਕੀਤਾ ਤਾਂ ਦੂਜੇ ਪਾਸੇ ਰਿਕਾਰਡ ਫ਼ਸਲ ਖਰੀਦੀ ਵੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮਹੀਨੇਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਅੱਜ ਕਿਹਾ ਕਿ ਪਿਛਲੇ ਡੇਢ ਸਾਲਾਂ ’ਚ ਕੋਰੋਨਾ ਯੋਧਿਆਂ ਦੀ ਮਿਹਨਤ ਵੇਖੀ ਹੈ ਪਰ ਇਸ ਲੜਾਈ ’ਚ ਬਹੁਤ ਵੱਡੀ ਭੂਮਿਕਾ ਦੇਸ਼ ਦੇ ਕਈ ਖੇਤਰਾਂ ਦੇ ਯੋਧਿਆਂ ਦੀ ਵੀ ਹੈ।
ਇਹ ਵੀ ਪੜ੍ਹੋ– PM ਮੋਦੀ ਦਾ ਐਲਾਨ, ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਦਿੱਤਾ ਜਾਵੇਗਾ 10 ਲੱਖ ਦਾ ਫੰਡ
ਕੋਰੋਨਾ ਆਫ਼ਤ ਤੋਂ ਕਿਸਾਨਾਂ ਨੇ ਖੇਤੀ ਵਿਵਸਥਾ ਨੂੰ ਸੰਭਾਲਿਆ—
ਸਾਡੇ ਦੇਸ਼ ’ਚ ਇੰਨਾ ਵੱਡਾ ਸੰਕਟ ਆਇਆ, ਇਸ ਦਾ ਅਸਰ ਦੇਸ਼ ਦੀ ਹਰ ਇਕ ਵਿਵਸਥਾ ’ਤੇ ਪਿਆ। ਖੇਤੀ ਵਿਵਸਥਾ ਨੇ ਖ਼ੁਦ ਨੂੰ ਇਸ ਸੰਕਟ ਤੋਂ ਕਾਫੀ ਹੱਦ ਤੱਕ ਸੁਰੱਖਿਅਤ ਰੱਖਿਆ। ਸੁਰੱਖਿਅਤ ਹੀ ਨਹੀਂ, ਸਗੋਂ ਤਰੱਕੀ ਵੀ ਕੀਤੀ, ਅੱਗੇ ਵੀ ਵਧੀ। ਇਸ ਮਹਾਮਾਰੀ ਵਿਚ ਵੀ ਸਾਡੇ ਕਿਸਾਨਾਂ ਨੇ ਰਿਕਾਰਡ ਉਤਪਾਦਨ ਕੀਤਾ ਹੈ, ਤਾਂ ਦੇਸ਼ ਨੇ ਰਿਕਾਰਡ ਫ਼ਸਲ ਖਰੀਦੀ ਵੀ ਹੈ। ਇਸ ਵਾਰ ਕਈ ਥਾਵਾਂ ’ਤੇ ਤਾਂ ਸਰੋਂ ਲਈ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਵੀ ਜ਼ਿਆਦਾ ਭਾਅ ਮਿਲਿਆ ਹੈ। ਅੱਜ ਇਸ ਸੰਕਟ ਕਾਲ ਵਿਚ 80 ਕਰੋੜ ਗਰੀਬਾਂ ਨੂੰ ਮੁਫ਼ਤ ਰਾਸ਼ਨ ਉਪਲੱਬਧ ਕਰਵਾਇਆ ਜਾ ਰਿਹਾ ਹੈ, ਤਾਂ ਕਿ ਗਰੀਬ ਦੇ ਘਰ ’ਚ ਵੀ ਕਦੇ ਅਜਿਹਾ ਦਿਨ ਨਾ ਆਏ ਜਦੋਂ ਚੁੱਲ੍ਹਾ ਨਾ ਬਲੇ।
ਇਹ ਵੀ ਪੜ੍ਹੋ– PM ਮੋਦੀ ਬੋਲੇ- ਕੋਰੋਨਾ ਨਾਲ ਲੜਾਈ ’ਚ ਦੋ ਗਜ਼ ਦੀ ਦੂਰੀ, ਮਾਸਕ ਅਤੇ ਵੈਕਸੀਨ ਹੀ ‘ਜਿੱਤ’ ਦਾ ਰਾਹ
ਖੇਤੀ ਖੇਤਰ ’ਚ ਕਿਸਾਨਾਂ ਨੇ ਕੀਤਾ ਕਮਾਲ—
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਸਾਡੇ ਦੇਸ਼ ਦੇ ਕਿਸਾਨ, ਕਈ ਖੇਤਰਾਂ ਵਿਚ ਨਵੀਆਂ ਵਿਵਸਥਾਵਾਂ ਦਾ ਲਾਭ ਲੈ ਕੇ ਕਮਾਲ ਕਰ ਰਹੇ ਹਨ। ਜਿਵੇਂ ਕਿ ਅਗਰਤਲਾ ਦੇ ਕਿਸਾਨਾਂ ਨੂੰ ਹੀ ਲੈ ਲਓ। ਇਹ ਕਿਸਾਨ ਬਹੁਤ ਚੰਗੇ ਕਟਹਲ ਦੀ ਪੈਦਾਵਾਰ ਕਰਦੇ ਹਨ। ਇਨ੍ਹਾਂ ਦੀ ਮੰਗ ਦੇਸ਼-ਵਿਦੇਸ਼ ਵਿਚ ਹੋ ਸਕਦੀ ਹੈ, ਇਸ ਲਈ ਇਸ ਵਾਰ ਅਗਰਤਲਾ ਦੇ ਕਿਸਾਨਾਂ ਨੇ ਕਟਹਲ ਰੇਲ ਜ਼ਰੀਏ ਗੁਹਾਟੀ ਤੱਕ ਲਿਆਂਦੇ ਗਏ। ਗੁਹਾਟੀ ਤੋਂ ਹੁਣ ਇਹ ਕਟਹਲ ਲੰਡਨ ਭੇਜੇ ਜਾ ਰਹੇ ਹਨ। ਅਜਿਹਾ ਹੀ ਤੁਸੀਂ ਬਿਹਾਰ ਦੀ ‘ਸ਼ਾਹੀ ਲੀਚੀ’ ਦਾ ਨਾਂ ਵੀ ਸੁਣਿਆ ਹੋਵੇਗਾ। ਸਾਲ 2018 ਵਿਚ ਸਰਕਾਰ ਨੇ ਸ਼ਾਹੀ ਲੀਚੀ ਨੂੰ ‘ਜੀ. ਆਈ. ਟੈਗ’ ਵੀ ਦਿੱਤਾ ਸੀ ਤਾਂ ਕਿ ਇਸ ਦੀ ਪਹਿਚਾਣ ਮਜ਼ਬੂਤ ਹੋਵੇ ਅਤੇ ਕਿਸਾਨਾਂ ਨੂੰ ਜ਼ਿਆਦਾ ਫ਼ਾਇਦਾ ਹੋਵੇ। ਇਸ ਵਾਰ ਬਿਹਾਰ ਦੀ ਇਹ ਸ਼ਾਹੀ ਲੀਚੀ ਵੀ ਹਵਾਈ ਮਾਰਗ ਤੋਂ ਲੰਡਨ ਭੇਜੀ ਗਈ ਹੈ। ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਸਾਡਾ ਦੇਸ਼ ਅਜਿਹਾ ਹੀ ਅਨੋਖੇ ਸੁਆਦ ਅਤੇ ਉਤਪਾਦਾਂ ਨਾਲ ਭਰਿਆ ਹੈ। ਕਿਸਾਨ ਰੇਲ ਹੁਣ ਤੱਕ ਕਰੀਬ 2 ਲੱਖ ਟਨ ਫ਼ਸਲ ਦਾ ਟਰਾਂਸਪੋਰਟ ਕਰ ਚੁੱਕੀ ਹੈ। ਹੁਣ ਕਿਸਾਨ ਬਹੁਤ ਘੱਟ ਕੀਮਤ ’ਤੇ ਫ਼ਲ, ਸਬਜ਼ੀਆਂ, ਅਨਾਜ ਦੇਸ਼ ਦੇ ਦੂਜੇ ਹਿੱਸਿਆਂ ਵਿਚ ਭੇਜ ਰਹੇ ਹਨ।
ਇਹ ਵੀ ਪੜ੍ਹੋ– ‘ਮੋਦੀ ਸ਼ਾਸਨ ਦੇ 7 ਸਾਲ ’ਚ ਬਰਬਾਦ ਹੋ ਗਿਆ ਦੇਸ਼’