ਹੁਣ ਕੋਈ ਵੀ ਅੱਤਵਾਦੀ ਹਮਲਾ ਹੋਇਆ ਤਾਂ ਭਾਰਤ ਉਸ ਦਾ ਮੂੰਹ-ਤੋੜ ਜਵਾਬ ਦੇਵੇਗਾ: PM ਮੋਦੀ
Tuesday, May 13, 2025 - 04:03 PM (IST)

ਆਦਮਪੁਰ- ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਨਚੇਤ ਜਲੰਧਰ ਸਥਿਤ ਆਦਮਪੁਰ ਏਅਰਬੇਸ ਪਹੁੰਚੇ। ਇੱਥੇ ਉਨ੍ਹਾਂ ਨੇ ਹਵਾਈ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ। ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਵੀਰਾਂ ਦੀ ਇਸ ਧਰਤੀ ਤੋਂ ਨੇਵੀ, ਆਰਮੀ ਅਤੇ ਹਵਾਈ ਫ਼ੌਜ ਦੇ ਸਾਰੇ ਜਵਾਨਾਂ ਨੂੰ ਸੈਲਿਊਟ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਹੁਣ ਭਾਰਤ ਵਿਚ ਕੋਈ ਅੱਤਵਾਦੀ ਹਮਲਾ ਹੋਇਆ ਤਾਂ ਅਸੀਂ ਆਪਣੀਆਂ ਸ਼ਰਤਾਂ, ਆਪਣੇ ਤਰੀਕੇ ਨਾਲ ਸਮੇਂ 'ਤੇ ਉਸ ਦਾ ਜਵਾਬ ਦੇਵੇਗਾ। ਕੋਈ ਵੀ ਨਿਊਕਲੀਅਰ ਬਲੈਕਮੇਲਿੰਗ
ਭਾਰਤ ਬਰਦਾਸ਼ਤ ਨਹੀਂ ਕਰੇਗਾ। ਆਰਮੀ ਹੋਵੇ ਜਾਂ ਹਵਾਈ ਫ਼ੌਜ ਜਾਂ ਫਿਰ ਜਲ ਸੈਨਾ ਹਰ ਕਿਸੇ ਨੇ ਹਿੰਮਤ ਵਿਖਾਈ। ਬੀ. ਐੱਸ. ਐੱਫ. ਨੇ ਆਪ੍ਰੇਸ਼ਨ ਸਿੰਦੂਰ ਵੀ ਮੁੱਖ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਸਾਰਿਆਂ 'ਤੇ ਮਾਣ ਹੈ। ਇਸ ਆਪ੍ਰੇਸ਼ਨ ਨਾਲ ਜੁੜੇ ਹਰ ਵਿਅਕਤੀ ਨੂੰ ਉਸ ਦਾ ਸਿਹਰਾ ਜਾਂਦਾ ਹੈ। ਤਿੰਨਾਂ ਸੈਨਾਵਾਂ ਵਿਚਾਲੇ ਸ਼ਾਨਦਾਰ ਕੋਆਰਡੀਨੇਸ਼ਨ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਤੁਸੀਂ ਪ੍ਰੇਰਣਾ ਬਣ ਗਏ ਹੋ।