ਲੋਕ ਸਭਾ 'ਚ PM ਮੋਦੀ ਬੋਲੇ- ਅੱਜ ਪੂਰੀ ਦੁਨੀਆ 'ਚ ਭਾਰਤ ਨੂੰ ਲੈ ਕੇ ਆਸ ਅਤੇ ਭਰੋਸਾ ਹੈ

Wednesday, Feb 08, 2023 - 04:31 PM (IST)

ਨਵੀਂ ਦਿੱਲੀ- ਸੰਸਦ ਦੇ ਚਾਲੂ ਬਜਟ ਸੈਸ਼ਨ ਦੇ ਅੱਜ 7ਵੇਂ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਹੋਈ ਚਰਚਾ ਦਾ ਜਵਾਬ ਦਿੱਤਾ। ਪ੍ਰਧਾਨ ਮੰਤਰੀ ਦਾ ਸੰਬੋਧਨ 'ਜੈ ਸ਼੍ਰੀਰਾਮ' ਦੇ ਨਾਅਰੇ ਨਾਲ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਰਾਸ਼ਟਰਪਤੀ ਦਾ ਧੰਨਵਾਦ ਕਰਦਿਆਂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋੜਾਂ ਦੇਸ਼ ਵਾਸੀਆਂ ਨੂੰ ਦੋਹਾਂ ਸਦਨਾਂ ਨੂੰ ਆਪਣੇ ਦੂਰਅੰਦੇਸ਼ੀ ਸੰਬੋਧਨ 'ਚ ਮਾਣਯੋਗ ਰਾਸ਼ਟਰਪਤੀ ਜੀ ਨੇ ਰਾਸ਼ਟਰ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਦੂਰਦਰਸ਼ੀ ਭਾਸ਼ਣ 'ਚ ਦੇਸ਼ ਵਾਸੀਆਂ ਦਾ ਮਾਰਗਦਰਸ਼ਨ ਕੀਤਾ ਹੈ। ਭਾਰਤ ਦੇ ਆਦਿਵਾਸੀ ਭਾਈਚਾਰਿਆਂ ਦਾ ਆਤਮ-ਵਿਸ਼ਵਾਸ ਵਧਿਆ ਹੈ। 

ਇਹ ਵੀ ਪੜ੍ਹੋ- ਲਾੜੀ ਬਣਨ ਜਾ ਰਹੀ ਹੈ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ, 500 ਸਾਲ ਪੁਰਾਣੇ ਸ਼ਾਹੀ ਕਿਲ੍ਹੇ 'ਚ ਲਵੇਗੀ ਸੱਤ ਫੇਰੇ

ਰਾਸ਼ਟਰਪਤੀ ਦੇ ਭਾਸ਼ਣ ਤੋਂ ਕਿਸੇ ਨੂੰ ਇਤਰਾਜ਼ ਨਹੀਂ- PM ਮੋਦੀ

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਸੰਬੋਧਨ ਬਾਰੇ ਗੱਲ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੈ। ਇਸ ਦੀ ਕਿਸੇ ਨੇ ਆਲੋਚਨਾ ਨਹੀਂ ਕੀਤੀ। ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਵਿਰੋਧ ਨਹੀਂ ਕੀਤਾ, ਸਾਰਿਆਂ ਨੇ ਇਸ ਨੂੰ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਪੂਰੇ ਸਦਨ ਦੀ ਮਨਜ਼ੂਰੀ ਮਿਲੀ ਹੈ। 

ਇਹ ਵੀ ਪੜ੍ਹੋ- ਪਲਾਸਟਿਕ ਦੀਆਂ ਖ਼ਰਾਬ ਬੋਤਲਾਂ ਨੂੰ 'ਰਿਸਾਈਕਲ' ਕਰ ਬਣਾਈ ਜੈਕੇਟ ਪਹਿਨ ਸੰਸਦ ਪੁੱਜੇ PM ਮੋਦੀ

PM ਮੋਦੀ ਬੋਲੇ- ਕੱਲ ਕੁਝ ਲੋਕ ਉਛਲ ਰਹੇ ਸਨ

ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਕੱਲ ਬਹੁਤ ਉਛਲ ਰਹੇ ਸਨ। ਕੱਲ ਕੁਝ ਲੋਕ ਬੋਲ ਰਹੇ ਸਨ ਤਾਂ ਪੂਰਾ ਇਕੋਸਿਸਟਮ ਉਛਲ ਰਿਹਾ ਸੀ। ਕੱਲ ਨੀਂਦ ਵੀ ਚੰਗੀ ਆਈ ਹੋਵੇਗੀ ਅਤੇ ਸ਼ਾਇਜ ਅੱਜ ਉਹ ਉਠ ਵੀ ਨਹੀਂ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਸਨ ਕਿ ਇਹ ਹੋਈ ਨਾ ਗੱਲ। 

 

 

140 ਕਰੋੜ ਲੋਕਾਂ ਦੀ ਸਮਰੱਥਾ ਚੁਣੌਤੀਆਂ ਨਾਲ ਭਰੀ ਹੋਈ-PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਕਟ ਦੇ ਮਾਹੌਲ 'ਚ ਜਿਸ ਤਰ੍ਹਾਂ ਦੇਸ਼ ਨੂੰ ਸੰਭਾਲਿਆ ਗਿਆ, ਉਸ ਤੋਂ ਪੂਰਾ ਦੇਸ਼ ਭਰੋਸੇ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚੁਣੌਤੀ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ। 140 ਕਰੋੜ ਲੋਕਾਂ ਦੀ ਸਮਰੱਥਾ ਚੁਣੌਤੀਆਂ ਨਾਲ ਭਰੀ ਹੋਈ ਹੈ। ਰਾਸ਼ਟਰਪਤੀ ਦੇਸ਼ ਦੀਆਂ ਭੈਣਾਂ ਅਤੇ ਧੀਆਂ ਲਈ ਪ੍ਰੇਰਨਾ ਸਰੋਤ ਹਨ। ਰਾਸ਼ਟਰਪਤੀ ਨੇ ਆਦਿਵਾਸੀ ਸਮਾਜ ਦਾ ਮਾਣ ਵਧਾਇਆ। ਆਦਿਵਾਸੀ ਸਮਾਜ 'ਚ ਮਾਣ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਾ ਸੰਬੋਧਨ ਸੰਕਲਪ ਤੋਂ ਸਿੱਧੀ ਤੱਕ ਦੀ ਯਾਤਰਾ ਦਾ ਬਲੂਪ੍ਰਿੰਟ ਹੈ।

ਇਹ ਵੀ ਪੜ੍ਹੋ-  ਫ਼ੌਜ 'ਚ ਭਰਤੀ ਹੋਣ ਵਾਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ 'ਇਨਾਇਤ', ਸ਼ਹੀਦ ਪਿਤਾ ਦੀ ਵਿਰਾਸਤ ਨੂੰ ਤੋਰੇਗੀ ਅੱਗੇ

ਅੱਜ ਪੂਰੀ ਦੁਨੀਆ 'ਚ ਭਾਰਤ ਨੂੰ ਲੈ ਕੇ ਪਾਜ਼ੇਟੀਵਿਟੀ ਹੈ

ਅੱਜ ਪੂਰੀ ਦੁਨੀਆ ਭਾਰਤ ਵੱਲ ਆਸ ਭਰੀਆਂ ਨਜ਼ਰਾਂ ਨਾਲ ਵੇਖ ਰਹੀ ਹੈ। ਅੱਜ ਪੂਰੀ ਦੁਨੀਆ 'ਚ ਭਾਰਤ ਨੂੰ ਲੈ ਕੇ ਪਾਜ਼ੇਟੀਵਿਟੀ ਹੈ, ਇਕ ਆਸ ਹੈ ਅਤੇ ਭਰੋਸਾ ਹੈ। ਅੱਜ ਭਾਰਤ ਵਿਚ ਇਕ ਸਥਿਰ ਅਤੇ ਨਿਰਣਾਇਕ ਸਰਕਾਰ ਹੈ। ਅੱਜ ਸੁਧਾਰ ਮਜ਼ਬੂਰੀ ਤੋਂ ਨਹੀਂ ਸਗੋਂ ਦ੍ਰਿੜ ਵਿਸ਼ਵਾਸ ਤੋਂ ਹਨ। ਭਾਰਤ ਲੋਕਤੰਤਰ ਦੀ ਮਾਂ ਹੈ, ਲੋਕਤੰਤਰ ਸਾਡੀਆਂ ਰਗਾਂ 'ਚ ਹੈ। ਭਾਰਤ ਦਾ ਦੁਨੀਆ 'ਚ ਡੰਕਾ ਵਜ ਰਿਹਾ ਹੈ। ਸਾਲ 2004 ਤੋਂ 2014 ਘਪਲਿਆ ਨਾਲ ਭਰੇ ਹੋਏ ਸਨ।


Tanu

Content Editor

Related News