PM ਮੋਦੀ ਤੇ ਸ਼ੇਖ ਹਸੀਨਾ ਨੇ ਪਹਿਲੀ ਕਰਾਸ ਬਾਰਡਰ ਤੇਲ ਪਾਈਪਲਾਈਨ ਦਾ ਕੀਤਾ ਉਦਘਾਟਨ
Saturday, Mar 18, 2023 - 08:04 PM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ ਹਮਰੁਤਬਾ ਸ਼ੇਖ ਹਸੀਨਾ ਨੇ ਸ਼ਨੀਵਾਰ ਉੱਤਰੀ ਬੰਗਲਾਦੇਸ਼ ਨੂੰ ਡੀਜ਼ਲ ਸਪਲਾਈ ਕਰਨ ਲਈ 377 ਕਰੋੜ ਰੁਪਏ ਦੇ ਪਾਈਪਲਾਈਨ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ਨਾਲ ਲਾਗਤ ਘਟੇਗੀ ਅਤੇ ਕਾਰਬਨ ਨਿਕਾਸੀ ਵੀ ਘੱਟ ਹੋਵੇਗੀ। ਮੋਦੀ ਨੇ ਕਿਹਾ ਕਿ ਇਸ ਸਮੇਂ ਭਾਰਤ ਤੋਂ ਬੰਗਲਾਦੇਸ਼ ਨੂੰ 512 ਕਿਲੋਮੀਟਰ ਲੰਬੇ ਰੇਲ ਮਾਰਗ ਰਾਹੀਂ ਡੀਜ਼ਲ ਦੀ ਸਪਲਾਈ ਕੀਤੀ ਜਾਂਦੀ ਹੈ। 131.5 ਕਿਲੋਮੀਟਰ ਲੰਬੀ ਪਾਈਪਲਾਈਨ ਰਾਹੀਂ ਅਸਾਮ ਦੇ ਨੁਮਾਲੀਗੜ੍ਹ ਤੋਂ ਬੰਗਲਾਦੇਸ਼ ਤੱਕ ਹਰ ਸਾਲ 10 ਲੱਖ ਟਨ ਡੀਜ਼ਲ ਦੀ ਸਪਲਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : CCI ਨੇ ਗੂਗਲ 'ਤੇ ਯੂਜ਼ਰਸ ਦੇ ਡਾਟਾ 'ਤੇ ਏਕਾਧਿਕਾਰ ਦਾ ਲਗਾਇਆ ਦੋਸ਼, ਕਿਹਾ- ਕਮਾ ਰਿਹਾ ਮੋਟਾ ਪੈਸਾ
ਪੀਐੱਮ ਨੇ ਕਿਹਾ, "ਭਾਰਤ-ਬੰਗਲਾਦੇਸ਼ ਸਬੰਧਾਂ 'ਚ ਅੱਜ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਅਸੀਂ ਸਤੰਬਰ 2018 ਵਿੱਚ ਭਾਰਤ-ਬੰਗਲਾਦੇਸ਼ ਦੋਸਤੀ ਪਾਈਪਲਾਈਨ ਦੀ ਨੀਂਹ ਰੱਖੀ ਸੀ। ਇਸ ਨਾਲ ਨਾ ਸਿਰਫ਼ ਟਰਾਂਸਪੋਰਟ ਖਰਚੇ ਘਟਣਗੇ, ਸਗੋਂ ਕਾਰਬਨ ਨਿਕਾਸ 'ਚ ਵੀ ਕਮੀ ਆਵੇਗੀ।" ਪੀਐੱਮ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਅੱਜ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਇਸ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਮੈਨੂੰ ਯਕੀਨ ਹੈ ਕਿ ਇਹ ਪਾਈਪਲਾਈਨ ਬੰਗਲਾਦੇਸ਼ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਵੇਗੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਸੰਪਰਕ ਵਧਾਉਣ ਦੀ ਇਕ ਸ਼ਾਨਦਾਰ ਉਦਾਹਰਣ ਵੀ ਹੋਵੇਗੀ।"
ਇਹ ਵੀ ਪੜ੍ਹੋ : ਇਟਲੀ 'ਚ ਖਾਲਸਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਪ੍ਰੈਲ ਵਿੱਚ ਸਜਣਗੇ ਵਿਸ਼ਾਲ ਨਗਰ ਕੀਰਤਨ
ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਸੀਮਾ ਪਾਰ ਊਰਜਾ ਪਾਈਪਲਾਈਨ ਹੈ। ਇਹ ਲਗਭਗ 377 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ, ਜਿਸ ਵਿੱਚੋਂ 285 ਕਰੋੜ ਰੁਪਏ ਬੰਗਲਾਦੇਸ਼ ਵਿੱਚ ਪਾਈਪਲਾਈਨ ਵਿਛਾਉਣ 'ਤੇ ਖਰਚ ਕੀਤੇ ਗਏ ਹਨ। ਭਾਰਤ ਨੇ ਇਹ ਰਾਸ਼ੀ ਗ੍ਰਾਂਟ ਸਹਾਇਤਾ ਤਹਿਤ ਖਰਚ ਕੀਤੀ ਹੈ। ਇਸ ਦੇ ਜ਼ਰੀਏ ਸ਼ੁਰੂਆਤੀ ਤੌਰ 'ਤੇ ਉੱਤਰੀ ਬੰਗਲਾਦੇਸ਼ ਦੇ 7 ਜ਼ਿਲ੍ਹਿਆਂ ਨੂੰ ਹਾਈ-ਸਪੀਡ ਡੀਜ਼ਲ ਭੇਜਿਆ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।