PM ਮੋਦੀ ਨੇ ਦੇਵੀ ਦੁਰਗਾ ਦੀ ਉਸਤਤ ''ਚ ਲਿਖਿਆ ''ਗਰਬਾ'' ਗੀਤ ਕੀਤਾ ਸਾਂਝਾ
Monday, Oct 07, 2024 - 12:53 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਗਰਬਾ ਗੀਤ ਸਾਂਝਾ ਕੀਤਾ, ਜਿਸ ਨੂੰ ਉਨ੍ਹਾਂ ਨੇ ਖੁਦ ਮਾਂ ਦੁਰਗਾ ਦੀ ਉਸਤਤ 'ਚ ਲਿਖਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਲਿਖਿਆ ਕਿ ਮਾਂ ਦੁਰਗਾ ਦੀ ਭਗਤੀ ਨਾਲ ਜੁੜੇ ਲੋਕ ਵੱਖ-ਵੱਖ ਤਰੀਕਿਆਂ ਨਾਲ ਨਰਾਤਿਆਂ ਦੇ ਸ਼ੁਭ ਮੌਕੇ ਨੂੰ ਮਨਾ ਰਹੇ ਹਨ। ਇਸ ਸ਼ਰਧਾ ਅਤੇ ਆਨੰਦ ਦੀ ਭਾਵਨਾ ਵਿਚ 'ਆਵਤੀ ਕਲਾਯ' ਗਰਬਾ ਪੇਸ਼ ਹੈ ਜੋ ਮੈਂ ਉਨ੍ਹਾਂ ਦੀ ਸ਼ਕਤੀ ਅਤੇ ਕਿਰਪਾ ਲਈ ਉਨ੍ਹਾਂ ਦੀ ਉਸਤਤ ਵਜੋਂ ਲਿਖਿਆ ਹੈ। ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਉੱਤੇ ਬਣਿਆ ਰਹੇ।
It is the auspicious time of Navratri and people are celebrating in different ways, united by their devotion to Maa Durga. In this spirit of reverence and joy, here is #AavatiKalay, a Garba I wrote as a tribute to Her power and grace. May Her blessings always remain upon us. pic.twitter.com/IcMydoXWoR
— Narendra Modi (@narendramodi) October 7, 2024
ਪ੍ਰਧਾਨ ਮੰਤਰੀ ਮੋਦੀ ਨੇ ਗਰਬਾ ਗੀਤ ਗਾਉਣ ਅਤੇ ਇਸ ਦੀ ਸੁਰੀਲੀ ਪੇਸ਼ਕਾਰੀ ਲਈ ਸਾਬਕਾ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਇਕ ਪ੍ਰਤਿਭਾਸ਼ਾਲੀ ਉੱਭਰਦੀ ਗਾਇਕਾ ਦੱਸਿਆ। ਗਰਬਾ ਇਕ ਰਵਾਇਤੀ ਗੁਜਰਾਤੀ ਨਾਚ ਹੈ ਜੋ ਖਾਸ ਕਰਕੇ ਨਰਾਤਿਆਂ ਦੇ ਤਿਉਹਾਰ ਦੌਰਾਨ ਕੀਤਾ ਜਾਂਦਾ ਹੈ।