PM ਮੋਦੀ ਨੇ ਅਜਮੇਰ ਸ਼ਰੀਫ ਲਈ ਭੇਜੀ ਚਾਦਰ, ਮੁਸਲਿਮ ਭਾਈਚਾਰੇ ਨਾਲ ਕੀਤੀ ਮੁਲਾਕਾਤ
Friday, Jan 12, 2024 - 09:47 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਚਾਦਰ ਭੇਟ ਕੀਤੀ ਜਿਸਨੂੰ ਉਨ੍ਹਾਂ ਵੱਲੋਂ ਅਜਮੇਰ ਸਥਿਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ’ਤੇ ਚੜ੍ਹਾਇਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੈਂ ਉਨ੍ਹਾਂ ਨੂੰ ਪਵਿੱਤਰ ਚਾਦਰ ਭੇਟ ਕੀਤੀ, ਜੋ ਕਿ ਖਵਾਜਾ ਮੋਇਨੂਦੀਨ ਚਿਸ਼ਤੀ ਦੇ ਉਰਸ ਦੌਰਾਨ ਅਜਮੇਰ ਸ਼ਰੀਫ ਦਰਗਾਹ ’ਤੇ ਚੜ੍ਹਾਈ ਜਾਵੇਗੀ।
ਪ੍ਰਧਾਨ ਮੰਤਰੀ ਅਤੇ ਵਫ਼ਦ ਦੀ ਮੁਲਾਕਾਤ ਮਗਰੋਂ ਘੱਟ ਗਿਣਤੀ ਕਲਿਆਣ ਮੰਤਰੀ ਸਮ੍ਰਿਤੀ ਇਰਾਨੀ ਅਤੇ ਦਿੱਲੀ ਹੱਜ ਕਮੇਟੀ ਦੀ ਪ੍ਰਮੁੱਖ ਕੌਸਰ ਜਹਾਂ ਸਮੇਤ ਕਈ ਲੋਕ ਮੌਜੂਦ ਰਹੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਹੁਣ ਤੱਕ 9 ਵਾਰ ਅਜਮੇਰ ਸ਼ਰੀਫ ਦਰਗਾਹ ਨੂੰ ਚਾਦਰ ਭੇਟ ਕਰ ਚੁੱਕੇ ਹਨ। ਇਸ ਚਾਦਰ ਨੂੰ 13 ਜਨਵਰੀ ਨੂੰ ਦਰਗਾਹ 'ਤੇ ਚੜ੍ਹਾਇਆ ਜਾਵੇਗਾ। ਇਸ ਸਾਲ ਅਜਮੇਰ ਸ਼ਰੀਫ ਦੇ ਦਰਗਾਹ 'ਤੇ ਉਰਸ ਦਾ ਆਯੋਜਨ 13 ਤੋਂ 21 ਜਨਵਰੀ ਤੱਕ ਚਲੇਗੀ। ਇਸ ਦੌਰਾਨ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਕਈ ਦਿੱਗਜ਼ ਸ਼ਖ਼ਸੀਅਤਾਂ ਪਹੁੰਚਣਗੀਆਂ।