PM ਮੋਦੀ ਨੇ ਅਜਮੇਰ ਸ਼ਰੀਫ ਦਰਗਾਹ ਦੇ ਉਰਸ ’ਚ ਚੜ੍ਹਾਉਣ ਲਈ ਭੇਜੀ ਚਾਦਰ

01/25/2023 3:54:37 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਮੇਰ ਸ਼ਰੀਫ਼ ਦਰਗਾਹ ’ਚ ਖਵਾਜਾ ਮੋਇਨੂਦੀਨ ਚਿਸ਼ਤੀ ਦੇ ਉਰਸ ’ਚ ਚੜ੍ਹਾਉਣ ਲਈ ਮੰਗਲਵਾਰ ਨੂੰ ਘੱਟਗਿਣਤੀ ਮਾਮਲਿਆਂ ਦੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਹੋਰਾਂ ਨੂੰ ਇਕ ਚਾਦਰ ਸੌਂਪੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਉਰਸ ਸੂਫੀ ਸੰਤਾਂ ਵਿਚੋਂ ਇਕ ਚਿਸ਼ਤੀ ਦੀ ਬਰਸੀ ’ਤੇ ਆਯੋਜਿਤ ਕੀਤਾ ਜਾਂਦਾ ਹੈ। ਉਨ੍ਹਾਂ ਨੂੰ 'ਗਰੀਬ ਨਵਾਜ਼' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਰਸ ਦੌਰਾਨ ਇਥੇ ਭਾਰੀ ਭੀੜ ਇਕੱਠੀ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ ; Air India ਨੇ ਸ਼ਰਾਬ ਨੀਤੀ ’ਚ ਕੀਤਾ ਬਦਲਾਅ, ਆਸਾਨ ਨਹੀਂ ਹੋਵੇਗਾ ਫਲਾਈਟ ’ਚ ਸ਼ਰਾਬ ਪੀਣਾ

ਪੀ.ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ, 'ਅਜਮੇਰ ਸ਼ਰੀਫ਼ ਦਰਗਾਹ 'ਚ ਖਵਾਜਾ ਮੋਇਨੂਦੀਨ ਚਿਸ਼ਤੀ ਦੇ ਉਰਸ ’ਚ ਪੇਸ਼ ਕਰਨ ਲਈ ਚਾਦਰ ਸੌਂਪੀ।' ਦੱਸ ਦੇਈਏ ਕਿ ਪੀ.ਐੱਮ. ਮੋਦੀ ਹਰ ਸਾਲ ਇਸ ਸਮਾਗਮ ਲਈ ਰਵਾਇਤੀ ਚੜ੍ਹਾਵੇ ਵਜੋਂ ਚਾਦਰ ਚੜ੍ਹਾਉਂਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਿਮਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, 700 ਮੀਟਰ ਡੂੰਘੀ ਖੱਡ ’ਚ ਡਿੱਗਾ ਟੈਂਪੂ, 3 ਪੰਜਾਬੀ ਨੌਜਵਾਨਾਂ ਦੀ ਮੌਤ

ਭਾਜਪਾ ਘੱਟਗਿਣਤੀ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਹੁਸੈਨ ਖਾਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਮੋਰਚਾ ਪ੍ਰਧਾਨ ਜਮਾਲ ਸਿੱਦੀਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਗਈ ਚਾਦਰ ਚੜ੍ਹਾਉਣ ਲਈ ਬੁੱਧਵਾਰ ਨੂੰ ਅਜਮੇਰ ਜਾਣਗੇ। ਹੁਸੈਨ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਚਾਦਰ ਦੇਸ਼ ਦੀ ਖੁਸ਼ਹਾਲੀ ਦੀ ਕਾਮਨਾ ਕਰਕੇ ਦਿੱਤੀ ਹੈ।


Manoj

Content Editor

Related News