ਛੱਤੀਸਗੜ੍ਹ ਦੇ CM ਦਾ PM ਮੋਦੀ 'ਤੇ ਤੰਜ਼- ਸੁਰੱਖਿਆ ਸਿਰਫ਼ ਬਹਾਨਾ ਹੈ, ਮਕਸਦ ਰਾਜਨੀਤੀ ਚਮਕਾਉਣਾ ਹੈ

Thursday, Jan 06, 2022 - 03:44 PM (IST)

ਰਾਏਪੁਰ/ਨਵੀਂ ਦਿੱਲੀ (ਨੈਸ਼ਨਲ ਡੈਸਕ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੀਤੇ ਕੱਲ ਪੰਜਾਬ ਦੌਰੇ ਦੌਰਾਨ ਹੋਈ ਕੁਤਾਹੀ ਨੂੰ ਲੈ ਕੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ’ਚ ਇਕ ਰੈਲੀ ਨੂੰ ਸੰਬੋਧਨ ਕਰਨਾ ਸੀ ਅਤੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਾ ਸੀ ਪਰ ਇੱਥੇ ਕੁਝ ਪ੍ਰਦਰਸ਼ਨਕਾਰੀਆਂ ਨੇ ਰਾਹ ਰੋਕਿਆ ਹੋਇਆ ਸੀ। ਜਿਸ ਵਜ੍ਹਾ ਤੋਂ ਪ੍ਰਧਾਨ ਮੰਤਰੀ ਦਾ ਕਾਫਿਲ ਕਰੀਬ 20 ਮਿੰਟ ਤੱਕ ਫਲਾਈਓਵਰ ’ਤੇ ਫਸਿਆ ਰਿਹਾ। ਪ੍ਰਧਾਨ ਮੰਤਰੀ ਕਿਸੇ ਪ੍ਰੋਗਰਾਮ ’ਚ ਸ਼ਾਮਲ ਹੋਏ ਬਿਨਾਂ ਹੀ ਦਿੱਲੀ ਪਰਤ ਆਏ। ਇਸ ਪੂਰੇ ਘਟਨਾਕ੍ਰਮ ਮਗਰੋਂ ਪੰਜਾਬ ਸਰਕਾਰ ਨਿਸ਼ਾਨੇ ’ਤੇ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੋਈ ਕੁਤਾਹੀ ਨਹੀਂ ਹੋਈ ਅਤੇ ਇਸ ਦੇ ਪਿੱਛੇ ਕੋਈ ਸਿਆਸੀ ਮੰਸ਼ਾ ਨਹੀਂ ਸੀ।

ਇਹ ਵੀ ਪੜ੍ਹੋ: ਪੰਜਾਬ ਦੌਰੇ ਦੌਰਾਨ PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦਾ ਮਾਮਲਾ ਪੁੱਜਾ ਸੁਪਰੀਮ ਕੋਰਟ

ਇਹ ਪੂਰਾ ਘਟਨਾਕ੍ਰਮ ਹੁਣ ਸਿਆਸਤ ’ਚ ਭਖਿਆ ਹੋਇਆ ਹੈ। ਇਸੇ ਦਰਮਿਆਨ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਟਵਿੱਟਰ ’ਤੇ ਇਕ ਤੋਂ ਬਾਅਦ ਇਕ ਟਵੀਟ ਕਰ ਕੇ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਹੈ। 

ਮੁੱਖ ਮੰਤਰੀ ਬਘੇਲ ਨੇ ਕਿਹਾ ਕਿ ਦੇਸ਼ ਪਹਿਲਾਂ ਹੈ ਅਤੇ ਪਾਰਟੀਆਂ ਬਾਅਦ ਵਿਚ। ਪ੍ਰਧਾਨ ਮੰਤਰੀ ਦੀ ਸੁਰੱਖਿਆ ਸਰਵਉੱਚ ਤਰਜ਼ੀਹ ਹੈ, ਉਸ ’ਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀਂ ਹੋਣੀ ਚਾਹੀਦੀ। ਪਹਿਲੀ ਗੱਲ ਮੌਸਮ ਖਰਾਬ ਦੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਜਾਂ ਨਹੀਂ? ਜੇਕਰ ਨਹੀਂ ਦਿੱਤੀ ਗਈ ਤਾਂ ਉਸ ਖ਼ਿਲਾਫ਼ ਕੀ ਕਾਰਵਾਈ ਕਰ ਰਹੇ ਹੋ? ਦੂਜੀ ਜਿਨ੍ਹਾਂ ਨੇ ਪ੍ਰੋਗਰਾਮ ਬਣਾਇਆ, ਉਨ੍ਹਾਂ ਨੇ ਹੈਲੀਕਾਪਟਰ ਲੈ ਕੇ ਜਾਣ ਦੀ ਗੱਲ ਕਿਉਂ ਆਖੀ, ਜਦ ਮੌਸਮ ਖ਼ਰਾਬ ਸੀ। ਤੀਜੀ ਗੱਲ, ਤੁਸੀਂ ਜਦੋਂ ਦਿੱਲੀ ਤੋਂ ਨਿਕਲੇ ਤਾਂ ਕੀ ਸੂਚਨਾ ਦਿੱਤੀ ਸੀ ਕਿ ਸੜਕੀ ਮਾਰਗ ਰਾਹੀਂ ਜਾਵਾਂਗੇ?

 

ਆਓ ਜਾਣਦੇ ਹਾਂ ਮੁੱਖ ਮੰਤਰੀ ਬਘੇਲ ਨੇ ਟਵੀਟ ਕਰ ਕੀ ਕਿਹਾ-
— ਸੁਰੱਖਿਆ ਸਿਰਫ਼ ਇਕ ਬਹਾਨਾ ਹੈ, ਪ੍ਰਧਾਨ ਮੰਤਰੀ ਉੱਥੇ ਸਿਰਫ਼ ਰਾਜਨੀਤੀ ਚਮਕਾਉਣ ਗਏ ਸਨ।
— ਪਹਿਲਾਂ ਵੀ ਪ੍ਰਧਾਨ ਮੰਤਰੀ ਕਈ ਵਾਰ ਜਾਮ ’ਚ ਫਸੇ ਚੁੱਕੇ ਹਨ, ਤਾਂ ਭਾਜਪਾ ਦੇ ਲੋਕ ਕਹਿੰਦੇ ਸਨ ਕਿ ਪ੍ਰਧਾਨ ਮੰਤਰੀ ਆਮ ਆਦਮੀ ਹਨ।
— ਪ੍ਰਧਾਨ ਮੰਤਰੀ ਤੋਂ ਪੰਜਾਬ ’ਚ ਇਕ ਅਨੁਸੂਚਿਤ ਜਾਤੀ ਦੇ ਮੁੱਖ ਮਤੰਰੀ ਬਰਦਾਸ਼ਤ ਨਹੀਂ ਹੋ ਰਿਹਾ ਹੈ।
— ਪ੍ਰਧਾਨ ਮੰਤਰੀ ਇਸ ਘਟਨਾ ’ਤੇ ਪੂਰੀ ਤਰ੍ਹਾਂ ਨਾਲ ਰਾਜਨੀਤੀ ਕਰ ਰਹੇ ਹਨ।

ਇਹ ਵੀ ਪੜ੍ਹੋ: PM ਮੋਦੀ ਦੇ ਫਿਰੋਜ਼ਪੁਰ ਦੌਰੇ ਦੌਰਾਨ ਸੁਰੱਖਿਆ ’ਚ ਅਣਗਹਿਲੀ, ਗ੍ਰਹਿ ਮੰਤਰਾਲਾ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

PunjabKesari

— ਜੇਕਰ ਸੜਕੀ ਮਾਰਗ ਤੋਂ ਲੈ ਕੇ ਜਾਣਾ ਸੀ ਤਾਂ ਪਹਿਲਾਂ ਦੱਸਣਾ ਸੀ, ਪੰਜਾਬ ਸਰਕਾਰ ਵਿਵਸਥਾ ਕਰਦੀ।
— ਕੀ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਮੌਸਮ ਬਾਰੇ ਪਹਿਲਾਂ ਤੋਂ ਪਤਾ ਨਹੀਂ ਸੀ?
— ਕੀ ਪ੍ਰਧਾਨ ਮੰਤਰੀ ਸਿਰਫ਼ ਕੁਰਸੀਆਂ ਨੂੰ ਭਾਸ਼ਣ ਦੇਣ ਜਾ ਰਹੇ ਸਨ?

ਇਹ ਵੀ ਪੜ੍ਹੋ: ਬਠਿੰਡਾ ਹਵਾਈ ਅੱਡੇ ’ਤੇ ਅਧਿਕਾਰੀਆਂ ਨੂੰ ਬੋਲੇ PM ਮੋਦੀ- CM ਨੂੰ ਧੰਨਵਾਦ ਕਹਿਣਾ ਕਿ ਮੈਂ ਜ਼ਿੰਦਾ ਪਰਤ ਆਇਆ

PunjabKesari

— ਭਾਜਪਾ ਵਲੋਂ ਤਿਆਰ ਕੀਤੀ ਗਈ ਇਹ ਸਕ੍ਰਪਿਟ ਹੈ। ਜਿਸ ਦਾ ਮਕਸਦ ਚੁਣੀ ਹੋਈ ਸਰਕਾਰ ਨੂੰ ਬਦਨਾਮ ਕਰਨਾ ਹੈ।
— ਸਭ ਤੋਂ ਪਹਿਲਾਂ ਤਾਂ ਕੇਂਦਰ ਦੱਸੇ ਕਿ ਕੇਂਦਰੀ ਏਜੰਸੀਆਂ ਖ਼ਿਲਾਫ਼ ਕੀ ਕਾਰਵਾਈ ਕਰ ਰਹੀ ਹੈ?
— ਐੱਸ. ਪੀ. ਜੀ, ਆਈ. ਬੀ, ਮੌਸਮ ਵਿਭਾਗ ਖ਼ਿਲਾਫ਼ ਹੁਣ ਤੱਕ ਕੀ ਕਾਰਵਾਈ ਹੋਈ? 
— ਆਖ਼ਰੀ ਗੱਲ ਜਾਲ ਬਚ ਗਈ, ਪ੍ਰਧਾਨ ਮੰਤਰੀ ਜੀ ਤੁਹਾਡੇ ਖ਼ਿਲਾਫ਼ ਹਮਲਾ ਕੀ ਹੋਇਆ?
— ਅੱਗੇ ਜਾਨ ਦਾ ਖ਼ਤਰਾ ਹੈ ਤਾਂ ਫਿਰ ਗਏ ਹੀ ਕਿਉਂ? ਸਿਰਫ਼ ਰਾਜਨੀਤੀ ਕਰਨ।
— ਜਿਸ ਅਹੁਦੇ ’ਤੇ ਤੁਸੀਂ ਬੈਠੇ ਹੋ, ਉੱਥੇ ਬੈਠ ਕੇ ਇਸ ਤਰ੍ਹਾਂ ਦੀ ਗੱਲ ਕਰਨਾ ਸ਼ੋਭਾ ਨਹੀਂ ਦਿੰਦਾ।

ਇਹ ਵੀ ਪੜ੍ਹੋ: ਖ਼ੁਫੀਆ ਸੂਤਰਾਂ ਦਾ ਦਾਅਵਾ- ਖ਼ਾਲਿਸਤਾਨੀ ਸੰਗਠਨ ਨੇ PM ਮੋਦੀ ਦੀ ਯਾਤਰਾ ਦਾ ਵਿਰੋਧ ਕਰਨ ਨੂੰ ਕਿਹਾ ਸੀ

PunjabKesari

 

 

 


Tanu

Content Editor

Related News