ਮਾਨਸੂਨ ਸੈਸ਼ਨ: PM ਮੋਦੀ ਦਾ ਪਲਟਵਾਰ, ਕਿਹਾ- ‘ਵਿਰੋਧੀ ਧਿਰ ਚਰਚਾ ਕਰਨ ਤੋਂ ਦੌੜ ਰਿਹੈ’
Tuesday, Jul 20, 2021 - 02:36 PM (IST)
ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ ’ਚ ਵਿਰੋਧੀ ਘਿਰ ਦੇ ਤਿੱਖੇ ਤੇਵਰਾਂ ’ਤੇ ਪਲਟਵਾਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ’ਚ ਸਰਕਾਰ ਦੀ ਸਫ਼ਲਤਾ ਤੋਂ ਵਿਰੋਧੀ ਧਿਰ ਨਿਰਾਸ਼ ਹੈ ਅਤੇ ਇਸ ਲਈ ਉਹ ਇਸ ’ਤੇ ਚਰਚਾ ਕਰਨ ਤੋਂ ਦੌੜ ਰਿਹਾ ਹੈ। ਮੋਦੀ ਨੇ ਭਾਜਪਾ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ।
ਇਹ ਵੀ ਪੜ੍ਹੋ: ਮਾਨਸੂਨ ਸੈਸ਼ਨ: PM ਮੋਦੀ ਦੀ ਵਿਰੋਧੀ ਧਿਰ ਨੂੰ ਅਪੀਲ- ਸਵਾਲ ਪੁੱਛੋ ਪਰ ਸਰਕਾਰ ਨੂੰ ਵੀ ਦਿਓ ਜਵਾਬ ਦਾ ਮੌਕਾ
ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੈਠਕ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਸਾਡੇ ਲਈ ਕੋਈ ਸਿਆਸੀ ਨਹੀਂ ਸਗੋਂ ਇਕ ਮਨੁੱਖੀ ਮੁੱਦਾ ਹੈ। ਬੀਤੀ ਇਕ ਸਦੀ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਆਬਾਦੀ ਦੇ ਵੱਡੇ ਹਿੱਸੇ ਨੂੰ ਅਨਾਜ ਦਿੱਤਾ ਗਿਆ ਅਤੇ ਅਸੀਂ ਇਸ ਨੂੰ ਸਫ਼ਲਤਾਪੂਰਵਕ ਕਰ ਸਕੇ। ਇਹ ਕੰਮ ਅਸੀਂ ਦਇਆ ਜਾਂ ਉਪਕਾਰ ਦੀ ਭਾਵਨਾ ਤੋਂ ਨਹੀਂ ਸਗੋਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੀਤਾ ਹੈ।
ਇਹ ਵੀ ਪੜ੍ਹੋ: ਰਾਜ ਸਭਾ ’ਚ ਵੀ ਸੰਸਦ ਮੈਂਬਰਾਂ ਦਾ ਹੰਗਾਮਾ, ਮੋਦੀ ਬੋਲੇ- ਵਿਰੋਧੀ ਧਿਰ ਦੀ ਮਾਨਸਿਕਤਾ ‘ਮਹਿਲਾ ਵਿਰੋਧੀ’
ਜੋਸ਼ੀ ਨੇ ਅੱਗੇ ਕਿਹਾ ਕਿ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੇ ਰਵੱਈਏ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਕਿ ਵਿਰੋਧ ਧਿਰ ਸੰਸਦ ਵਿਚ ਲੋਕਾਂ ਦੇ ਮੁੱਦੇ ਨਹੀਂ ਉਠਣ ਦੇ ਰਿਹਾ। ਸਦਨ ਵਿਚ ਸਾਰਥਕ ਚਰਚਾ ਹੋਵੇ, ਇਹ ਸਰਕਾਰ ਚਾਹੁੰਦੀ ਹੈ। ਬੀਤੇ ਦੋ ਸਾਲ ਤੋਂ ਦੇਸ਼ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ ਪਰ ਵਿਰੋਧੀ ਧਿਰ ਦਾ ਵਤੀਰਾ ਬਹੁਤ ਹੀ ਗੈਰ-ਜ਼ਿੰਮੇਦਰਾਨਾ ਹੈ। ਸੰਸਦੀ ਕਾਰਜ ਮੰਤਰੀ ਜੋਸ਼ੀ ਮੁਤਾਬਕ ਪ੍ਰਧਾਨ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾਕਰਨ ਅਤੇ ਗਰੀਬ ਕਲਿਆਣ ਪ੍ਰੋਗਰਾਮ ਨੂੰ ਸਾਰੇ ਗਰੀਬਾਂ ਤੱਕ ਪਹੁੰਚਾਉਣ ’ਚ ਯੋਗਦਾਨ ਪਾਉਣ। ਭਾਰਤ ਵਿਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਚੱਲ ਰਿਹਾ ਹੈ। ਦੇਸ਼ ਵਿਚ ਕਰੀਬ 41 ਕਰੋੜ ਲੋਕ ਘੱਟੋ-ਘੱਟ ਇਕ ਡੋਜ਼ ਲਗਵਾ ਚੁੱਕੇ ਹਨ।
ਇਹ ਵੀ ਪੜ੍ਹੋ: ਸੰਸਦ ’ਚ ਵਿਰੋਧੀ ਧਿਰ ਦਾ ਹੰਗਾਮਾ, ਬੈਠਕ ਦੇ ਕਰੀਬ 5 ਮਿੰਟ ਬਾਅਦ ਹੀ ਲੋਕ ਸਭਾ ਮੁਲਤਵੀ