PM ਮੋਦੀ ਬੋਲੇ- ਸ਼ਾਂਤੀ ਅਤੇ ਖੁਸ਼ਹਾਲੀ ਦੀ ਖੋਜ ’ਚ ਭਾਰਤ ਦੇ ਮਹੱਤਵਪੂਰਨ ਸਾਥੀ ਯੂਰਪੀ ਭਾਈਵਾਲ

05/01/2022 1:52:43 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ, ਡੈਨਮਾਰਕ ਅਤੇ ਫਰਾਂਸ ਦੀ ਆਪਣੀ ਯਾਤਰਾ ਤੋਂ ਪਹਿਲਾਂ ਐਤਵਾਰ ਯਾਨੀ ਕਿ ਅੱਜ ਕਿਹਾ ਕਿ ਉਨ੍ਹਾਂ ਦਾ ਯੂਰਪ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਇਹ ਖੇਤਰ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਭਾਰਤ ਦੇ ਯੂਰਪੀ ਸਾਂਝੇਦਾਰਾਂ ਨਾਲ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਮੋਦੀ ਨੇ ਇਕ ਬਿਆਨ ’ਚ ਕਿਹਾ ਕਿ ਉਹ ਜਰਮਨ ਚਾਂਸਲਰ ਓਲਾਫ ਸ਼ਾਲਜ ਦੇ ਸੱਦੇ ’ਤੇ 2 ਮਈ ਨੂੰ ਬਰਲਿਨ ਪਹੁੰਚਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਡੈਨਮਾਰਕ ਦੇ ਆਪਣੇ ਹਮ-ਰੁਤਬਾ ਮੇਟੇ ਫਰੈਡਰਿਕਸੇਨ ਦੇ ਸੱਦੇ ’ਤੇ 3-4 ਮਈ ਨੂੰ ਕੋਪੇਨਹੇਗਨ ਦੀ ਯਾਤਰਾ ਕਰਨਗੇ ਅਤੇ ਇਸ ਦੌਰਾਨ ਦੋ-ਪੱਖੀ ਯਾਤਰਾ ਹੋਵੇਗੀ ਅਤੇ ਦੂਜੇ ਭਾਰਤ- ਨਾਰਡਿਕ ਸ਼ਿਖਰ ਸੰਮੇਲਨ ਦਾ ਵੀ ਆਯੋਜਨ ਕੀਤਾ ਜਾਵੇਗਾ। 

ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਪਰਤਦੇ ਸਮੇਂ ਮੈਂ ਫਰਾਂਸ ਦੇ ਰਾਸ਼ਟਰੀ ਇਮੈਨੁਅਲ ਮੈਕਰੋਂ ਨਾਲ ਬੈਠਕ ਲਈ ਪੈਰਿਸ, ਫਰਾਂਸ ’ਚ ਕੁਝ ਸਮੇਂ ਲਈ ਰੁਕਾਂਗਾ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਇਹ ਯੂਰਪ ਯਾਤਰਾ ਅਜਿਹੇ ਸਮੇਂ ’ਚ ਹੋ ਰਹੀ ਹੈ, ਜਦੋਂ ਇਹ ਖੇਤਰ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਆਪਣੀ ਯਾਤਰਾ ਦੇ ਮਾਧਿਅਮ ਤੋਂ ਮੈਂ ਯੂਰਪੀ ਭਾਈਵਾਲੀ ਨਾਲ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ, ਜੋ ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਖੋਜ ’ਚ ਭਾਰਤ ਦੇ ਮਹੱਤਵਪੂਰਨ ਸਾਥੀ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਅਜਿਹੇ ਸਮੇਂ ’ਚ ਹੋ ਰਹੀ ਹੈ, ਜਦੋਂ ਯੂਕਰੇਨ ’ਤੇ ਹਮਲੇ ’ਤੇ ਚੱਲਦੇ ਰੂਸ ਖ਼ਿਲਾਫ ਜ਼ਿਆਦਾਤਰ ਯੂਰਪ ਇਕਜੁੱਟ ਹੈ।


Tanu

Content Editor

Related News