PM ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਵਿਗੜੀ, ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
Wednesday, Dec 28, 2022 - 01:19 PM (IST)
ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਅਹਿਮਦਾਬਾਦ ਦੇ UN ਮੇਹਤਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪਰਿਵਾਰ ਦੇ ਸਾਰੇ ਲੋਕ ਹਸਪਤਾਲ ਵਿਚ ਮੌਜੂਦ ਹਨ। ਹੀਰਾਬੇਨ ਨੂੰ ਖਾਂਸੀ-ਜ਼ੁਕਾਮ ਦੀ ਸ਼ਿਕਾਇਤ ਹੈ।
ਇਹ ਵੀ ਪੜੋ- ਪੰਜਾਬ ਦੇ ਰਹਿਣ ਵਾਲੇ ਦੋ ਭਰਾਵਾਂ ਦਾ ਕਤਲ ਮਾਮਲਾ; ਦੋਸ਼ੀ ਦਾ ਹੈਰਾਨ ਕਰਦਾ ਕਬੂਲਨਾਮਾ
ਹਸਪਤਾਲ ਵਲੋਂ ਜਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਨੂੰ ਯੂ. ਐੱਨ. ਮੇਹਤਾ ਹਸਪਤਾਲ ਦੇ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਅਹਿਮਦਾਬਾਦ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਦੁਪਹਿਰ ਉਨ੍ਹਾਂ ਨੂੰ ਵੇਖਣ ਅਹਿਮਦਾਬਾਦ ਪਹੁੰਚਣਗੇ। ਅਜਿਹੇ ਵਿਚ ਪ੍ਰਸ਼ਾਸਨ ਨੇ ਹਸਪਤਾਲ ਦੇ ਆਲੇ-ਦੁਆਲੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਹਿਮਾਚਲ ਘੁੰਮਣ ਜਾਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਮੁੱਖ ਮੰਤਰੀ ਦਾ ਵੱਡਾ ਫ਼ੈਸਲਾ
ਦੱਸ ਦੇਈਏ ਕਿ ਹੀਰਾਬੇਨ ਦੀ ਉਮਰ 100 ਸਾਲ ਹੈ। ਇਸੇ ਸਾਲ ਉਨ੍ਹਾਂ ਨੇ ਆਪਣਾ 100ਵਾਂ ਜਨਮ ਦਿਨ ਮਨਾਇਆ ਸੀ। ਉਦੋਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੇ ਪੈਰ ਧੋਤੇ ਸਨ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ ਸੀ। ਹਾਲ ਵਿਚ ਸੰਪੰਨ ਹੋਈਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ, ਮਾਂ ਨੂੰ ਮਿਲੇ ਸਨ। ਉਹ ਅਹਿਮਦਾਬਾਦ ਹਵਾਈ ਅੱਡੇ ਉਤਰਨ ਮਗਰੋਂ ਸਿੱਧਾ ਗਾਂਧੀਨਗਰ ਆਪਣੀ ਮਾਂ ਨੂੰ ਮਿਲਣ ਲਈ ਗਏ ਸਨ। ਪ੍ਰਧਾਨ ਮੰਤਰੀ ਨੇ ਮਾਂ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਸੀ।
ਇਹ ਵੀ ਪੜ੍ਹੋ- 19 ਸਾਲਾ ਕੁੜੀ ਕੋਲੋਂ ਕਰੋੜ ਦਾ ਸੋਨਾ ਬਰਾਮਦ, ਲੁਕੋਇਆ ਅਜਿਹੀ ਜਗ੍ਹਾ ਏਅਰਪੋਰਟ ਅਧਿਕਾਰੀ ਵੀ ਹੋਏ ਹੈਰਾਨ